ਸਿਆਸਤਖਬਰਾਂ

ਲੈਕਚਰਾਰਾਂ ਦੀ ਪੁਲਸ ਨਾਲ ਝੜਪ

ਪੰਚਕੂਲਾ-ਐਕਸਟੈਨਸ਼ਨ ਲੈਕਚਰਾਰ ਨੌਕਰੀ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪੰਚਕੂਲਾ ਦੇ ਸੈਕਟਰ-5 ਵਿੱਚ ਕਈ ਦਿਨਾਂ ਤੋਂ ਧਰਨੇ ’ਤੇ ਬੈਠੇ ਹਨ, ਅੱਜ ਇਥੇ ਲੈਕਚਰਾਰਾਂ ਦੀ ਪੁਲਿਸ ਨਾਲ ਝੜਪ ਹੋ ਗਈ। ਇਹਨਾਂ ਲੈਕਚਰਾਰਾਂ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਧਰਨੇ ਵਾਲੀ ਥਾਂ ਤੋਂ ਚੰਡੀਗੜ੍ਹ ਵੱਲ ਮਾਰਚ ਕੀਤਾ, ਪਰ ਪੁਲਿਸ ਨੇ ਉਨ੍ਹਾਂ ਨੂੰ ਪੰਚਕੂਲਾ-ਚੰਡੀਗੜ੍ਹ ਸਰਹੱਦ ’ਤੇ ਰੋਕ ਲਿਆ ਤੇ ਅੱਗੇ ਵਧਣ ਨਹੀਂ ਦਿੱਤਾ। ਇਸ ਦੌਰਾਨ ਪੁਲਿਸ ਅਤੇ ਐਕਸਟੈਂਸ਼ਨ ਲੈਕਚਰਾਰ ਦਰਮਿਆਨ ਜ਼ਬਰਦਸਤ ਹੱਥੋਪਾਈ ਵੀ ਹੋਈ। ਇੱਥੋਂ ਤਕ ਕਿ ਮਹਿਲਾ ਲੈਕਚਰਾਰਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ। ਮੌਕੇ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਇਸ ਸਮੇਂ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। 2000 ਦੇ ਕਰੀਬ ਐਕਸਟੈਂਸ਼ਨ ਲੈਕਚਰਾਰ ਧਰਨੇ ‘ਤੇ ਹਨ। ਇਸ ਤੋਂ ਪਹਿਲਾਂ ਵੀ ਇਹ ਲੈਕਚਰਾਰ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਪੁਲਿਸ ਹਰ ਵਾਰ ਇਨ੍ਹਾਂ ਨੂੰ ਰੋਕਦੀ ਹੈ। ਫਿਲਹਾਲ ਪੰਚਕੂਲਾ-ਚੰਡੀਗੜ੍ਹ ਬਾਰਡਰ ਹਾਊਸਿੰਗ ਬੋਰਡ ਨੇੜੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਹੈ। ਐਕਸਟੈਨਸ਼ਨ ਲੈਕਚਰਾਰ ਅੱਗੇ ਜਾਣ ‘ਤੇ ਅੜੇ ਹੋਏ ਹਨ। ਇਹ ਐਕਸਟੈਂਸ਼ਨ ਲੈਕਚਰਾਰ ਪਿਛਲੇ 50 ਦਿਨਾਂ ਤੋਂ ਆਪਣਾ ਅੰਦੋਲਨ ਚਲਾ ਰਹੇ ਹਨ।

Comment here