ਸਿਆਸਤਖਬਰਾਂਚਲੰਤ ਮਾਮਲੇ

ਭਾਰਤ 2060 ਤੱਕ ਬਣੇਗਾ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ

ਨਵੀਂ ਦਿੱਲੀ-ਭਾਰਤ ਦੀ ਅਰਥਵਿਵਸਥਾ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਆਈ. ਐੱਮ. ਐੱਫ. ਅਤੇ ਗੋਲਡਮੈਨ ਸਾਕਸ ਦੇ ਅਨੁਮਾਨਾਂ ਮੁਤਾਬਕ ਸਾਲ 2075 ਤੱਕ ਭਾਰਤ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਹੋਵੇਗਾ ਪਰ ਬ੍ਰਿਟੇਨ ਦੇ ਸੰਸਦ ਮੈਂਬਰ ਲਾਰਡ ਕਰਨ ਬਿਲੀਮੋਰੀਆ ਦਾ ਕਹਿਣਾ ਹੈ ਕਿ ਭਾਰਤ 2060 ਵਿਚ ਹੀ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਛੇਤੀ ਦੁਨੀਆ ਦੀਆਂ 3 ਮਹਾਸ਼ਕਤੀਆਂ ’ਚ ਸ਼ਾਮਲ ਹੋਵੇਗਾ। ਹਾਲੇ ਭਾਰਤ ਦੁਨੀਆ ਦੀ 5ਵੀਂ ਵੱਡੀ ਅਰਥਵਿਵਸਥਾ ਹੈ। ਉਸ ਤੋਂ ਅੱਗੇ ਅਮਰੀਕਾ, ਚੀਨ, ਜਾਪਾਨ ਅਤੇ ਜਰਮਨੀ ਰਹਿ ਗਏ ਹਨ।
ਬਿਲੀਮੋਰੀਆ ਨੇ ਹੈਦਰਾਬਾਦ ਪਬਲਿਕ ਸਕੂਲ ਤੋਂ ਪੜ੍ਹਾਈ ਕੀਤੀ ਹੈ ਅਤੇ ਉਹ ਬ੍ਰਿਟੇਨ ਦੇ ਹਾਊਸ ਆਫ ਲਾਡਰਸ ਦੇ ਮੈਂਬਰ ਹਨ। ਇਕ ਰਿਪੋਰਟ ਮੁਤਾਬਕ ਉਨ੍ਹਾਂ ਨੇ ਹੈਦਰਾਬਾਦ ’ਚ ਪ੍ਰੋਗਰਾਮ ਤੋਂ ਪਹਿਲਾਂ ਕਿਹਾ ਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਭਾਰਤ ’ਤੇ ਹਨ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਛੇਤੀ ਭਾਰਤ ਦੁਨੀਆ ਦੇ ਤਿੰਨ ਸੁਪਰਪਾਵਰ ’ਚ ਹੋਵੇਗਾ। ਮੇਰਾ ਅਨੁਮਾਨ ਹੈ ਕਿ 25 ਸਾਲਾਂ ਦੇ ਅੰਦਰ ਭਾਰਤ ਦੀ ਅਰਥਵਿਵਸਥਾ 32 ਟ੍ਰਿਲੀਅਨ ਡਾਲਰ ਪਹੁੰਚ ਜਾਏਗੀ ਅਤੇ ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ। ਇੰਨਾ ਹੀ ਨਹੀਂ, ਮੇਰਾ ਮੰਨਣਾ ਹੈ ਕਿ ਸਾਲ 2020 ਵਿਚ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ। ਉਨ੍ਹਾਂ ਨੇ ਨਾਲ ਹੀ ਉਮੀਦ ਪ੍ਰਗਟਾਈ ਕਿ ਭਾਰਤ ਅਤੇ ਯੂ. ਕੇ. ਦਰਮਿਆਨ ਛੇਤੀ ਫ੍ਰੀ ਟਰੇਡ ਐਗਰੀਮੈਂਟ ਹੋ ਸਕਦਾ ਹੈ।
ਬ੍ਰਿਟਿਸ਼ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਅਤੇ ਯੂ. ਕੇ. ਦਰਮਿਆਨ ਟਰੇਡ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਹ ਸਾਲਾਨਾ 30 ਅਰਬ ਪੌਂਡ ਤੋਂ ਉੱਪਰ ਪਹੁੰਚ ਗਿਆ ਹੈ ਪਰ ਮੈਨੂੰ ਲਗਦਾ ਹੈ ਕਿ ਇਹ ਬਹੁਤ ਘੱਟ ਹੈ। ਇਸ ’ਚ ਕਈ ਗੁਣਾ ਤੇਜ਼ੀ ਆ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ’ਚ ਭਾਰਤੀ ਮੂਲ ਦੇ 17 ਲੱਖ ਲੋਕ ਰਹਿੰਦੇ ਹਨ। ਇਹ ਬ੍ਰਿਟੇਨ ਦੀ ਸਭ ਤੋਂ ਸਫਲ ਮਾਈਨੋਰਿਟੀ ਕਮਿਊਨਿਟੀ ਹੈ। ਉੱਥੋਂ ਦੇ ਪੀ.ਐੱਮ. ਰਿਸ਼ੀ ਸੁਨਕ ਭਾਰਤੀ ਮੂਲ ਦੇ ਹਨ। ਨਾਲ ਹੀ ਬਿਜ਼ਨੈੱਸ ਅਤੇ ਕਈ ਦੂਜੇ ਖੇਤਰਾਂ ’ਚ ਵੀ ਭਾਰਤੀ ਮੂਲ ਦੇ ਲੋਕਾਂ ਨੇ ਆਪਣੇ ਝੰਡੇ ਗੱਡੇ ਹਨ। ਕੋਬਰਾ ਬੀਅਰ ਦੇ ਫਾਊਂਡਰ ਬਿਲੀਮੋਰੀਆ ਨੇ ਕਿਹਾ ਕਿ ਉਹ ਛੇਤੀ ਹੀ ਭਾਰਤ ’ਚ ਮੁੜ ਆਪਣੇ ਪ੍ਰੋਡਕਟ ਨੂੰ ਰੀਸਟਾਰਟ ਕਰਨਾ ਚਾਹੁੰਦੇ ਹਨ। ਸਾਂਝੇ ਉੱਦਮ (ਜੇ. ਵੀ.) ਹਾਲੇ ਚੇਨਈ ਅਤੇ ਮੁੰਬਈ ਦੇ ਪ੍ਰਮੁੱਖ ਸਥਾਨਾਂ ’ਚ ਡਾਟਾ ਸੈਂਟਰ ਵਿਕਸਿਤ ਕਰ ਰਿਹਾ ਹੈ।

Comment here