ਅਪਰਾਧਸਿਆਸਤਖਬਰਾਂਦੁਨੀਆਪ੍ਰਵਾਸੀ ਮਸਲੇ

ਫਿਲਪਾਈਨ ਦੀ ਰਾਜਧਾਨੀ ਚ ਪੰਜਾਬੀ ਗੱਭਰੂ ਦਾ ਕਤਲ

ਰਾਏਕੋਟ  : ਬੀਤੇ ਦਿਨੀਂ ਰਾਏਕੋਟ ਦੇ ਪਿੰਡ ਬਰ੍ਹਮੀ ਦੇ ਨੌਜਵਾਨ ਹਰਵਿੰਦਰ ਸਿੰਘ ਉਰਫ ਰਿੰਕੂ (35) ਪੁੱਤਰ ਸਵ. ਅਮਰਜੀਤ ਸਿੰਘ ਦਾ, ਜਿਸ ਦਾ ਫਿਲਪਾਈਨ ਦੀ ਰਾਜਧਾਨੀ ਵਿਚ ਕਤਲ ਕਰ ਦਿੱਤਾ ਗਿਆ।ਜਾਣਕਾਰੀ ਅਨੁਸਾਰ ਪਿੰਡ ਬਰ੍ਹਮੀ ਦਾ ਨੌਜਵਾਨ ਹਰਵਿੰਦਰ ਸਿੰਘ ਜੋ 6-7 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਮਨੀਲਾ ਗਿਆ ਸੀ, ਦਾ ਬੀਤੀ ਸਵੇਰੇ ਮਨੀਲਾ ਵਿਖੇ ਲੁਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦਾ ਛੋਟਾ ਭਰਾ ਸਤਵਿੰਦਰ ਸਿੰਘ ਬੱਗਾ (33) ਜੋ ਕਰੀਬ 15 ਸਾਲ ਪਹਿਲਾਂ ਮਨੀਲਾ ਗਿਆ ਸੀ ਤੇ ਪਰਿਵਾਰ ਸਮੇਤ ਮਨੀਲਾ ’ਵਿਚ ਰਹਿੰਦਾ ਹੈ, ਦੀ ਪਤਨੀ ਦਾ ਫੋਨ ਆਇਆ ਕਿ ਹਰਵਿੰਦਰ ਸਿੰਘ ਦਾ ਲੁਟੇਰਿਆਂ ਨੇ ਕਤਲ ਕਰ ਦਿੱਤਾ ਹੈ, ਜਿਸ ਨਾਲ ਪਿੰਡ ਤੇ ਇਲਾਕੇ ’ਚ ਸੋਗ ਫੈਲ ਗਿਆ ਹੈ। ਮ੍ਰਿਤਕ ਦਾ ਮਨੀਲਾ ‘ਵਿਚ ਆਪਣਾ ਫਾਈਨਾਂਸ ਦਾ ਕਾਰੋਬਾਰ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਹਰਜੀਤ ਕੌਰ, 2 ਬੱਚੇ ਲੜਕਾ ਤੇ ਲੜਕੀ ਛੱਡ ਗਿਆ ਹੈ।

Comment here