ਅਪਰਾਧਸਿਆਸਤਖਬਰਾਂ

ਗੈਂਗਸਟਰ ਨਿਊਟਰਨ ਗ੍ਰਿਫ਼ਤਾਰ, ਦਰਜ ਨੇ 10 ਮੁਕੱਦਮੇ

ਲੁਧਿਆਣਾ : ਪਿਸਤੌਲ ਦੀ ਨੋਕ ਤੇ ਫਾਰਚੂਨਰ ਕਾਰ ਲੁੱਟਣ ਵਾਲੇ ਗੈਂਗਸਟਰ ਸਾਗਰ ਨਿਊਟਨ ਨੂੰ ਕ੍ਰਾਈਮ ਬ੍ਰਾਂਚ 2 ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਏਸੀਪੀ ਕ੍ਰਾਈਮ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਨਿਊਟਰਨ ਦੇ ਖ਼ਿਲਾਫ਼ ਸ਼ਹਿਰ ਦੇ ਵੱਖ ਵੱਖ ਥਾਣਿਆਂ ਵਿਚ 10 ਅਪਰਾਧਕ ਮੁਕੱਦਮੇ ਦਰਜ ਹਨ । ਏਸੀਪੀ ਕ੍ਰਾਈਮ ਗੁਰਪ੍ਰੀਤ ਸਿੰਘ ਅਤੇ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਨਿਊ ਪ੍ਰੇਮ ਨਗਰ ਦਾ ਰਹਿਣ ਵਾਲੇ ਗੈਂਗਸਟਰ ਸਾਗਰ ਨਿਊਟਰਨ ਫਰਵਰੀ ਮਹੀਨੇ ਪੱਖੋਵਾਲ ਰੋਡ ਦੇ ਵਾਸੀ ਗਗਨਜੋਤ ਸਿੰਘ ਕੋਲੋਂ ਜੰਡੂ ਚੌਕ ਵਿੱਚ ਪੈਂਦੇ ਗਰੋਵਰ ਸਰਵਿਸਿਜ਼ ਸਟੇਸ਼ਨ ਦੇ ਸਾਹਮਣਿਓਂ ਪਿਸਤੌਲ ਦੀ ਨੋਕ ਤੇ ਫਾਰਚੂਨਰ ਕਾਰ ਲੁੱਟੀ ਸੀ।ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੇ ਸਾਥੀ ਮੋਵਿਸ਼ ਬੈਂਸ ਨਾਲ ਮੌਕੇ ਤੋਂ ਫ਼ਰਾਰ ਹੋ ਗਿਆ ਸੀ । ਇਸੇ ਤਰ੍ਹਾਂ ਮੁਲਜ਼ਮ ਮਈ ਦੇ ਮਹੀਨੇ ਟਿੱਬਾ ਰੋਡ ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ ਵੀ ਸ਼ਾਮਲ ਸੀ ।
ਕ੍ਰਾਈਮ ਬ੍ਰਾਂਚ ਦੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੇ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਖ਼ਿਲਾਫ਼ ਇਨ੍ਹਾਂ ਦੋ ਮੁਕੱਦਮਿਆਂ ਸਮੇਤ ਚੋਰੀ, ਇਰਾਦਾ ਕਤਲ ,ਖੋਹ, ਐੱਨਡੀਪੀਐੱਸ ਐਕਟ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਵੱਖ ਵੱਖ ਥਾਣਿਆਂ ਵਿਚ 10 ਮੁਕੱਦਮੇ ਦਰਜ ਹਨ ।

Comment here