ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਕੈਨੇਡਾ ‘ਚ ਪੰਜਾਬੀ ਗੱਭਰੂ ਦੀ ਸ਼ੱਕੀ ਹਾਲਾਤ ‘ਚ ਮੌਤ

ਸੁਲਤਾਨਪੁਰ ਲੋਧੀ-ਕੈਨੇਡਾ ਵਿਚ ਰੋਜ਼ੀ ਰੋਟੀ ਕਮਾਉਣ ਲਈ ਪੰਜਾਬ ਤੋਂ ਨੌਜਵਾਨਾਂ ਦਾ ਪ੍ਰਵਾਸ ਜਾਰੀ ਹੈ। ਕੈਨੇਡਾ ਦੇ ਸਰੀ ਸ਼ਹਿਰ ‘ਚ ਰਹਿੰਦੇ ਸੁਲਤਾਨਪੁਰ ਲੋਧੀ ਦੇ ਇਕ 25 ਸਾਲਾ ਨੌਜਵਾਨ ਗੁਰਵਿੰਦਰਜੀਤ ਸਿੰਘ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਬੇਸ਼ੱਕ ਮੌਤ 2 ਦਸੰਬਰ ਨੂੰ ਹੋਈ ਪਰ ਕੋਈ ਵੀ ਪਰਿਵਾਰਕ ਜੀਅ ਇਥੇ ਨਾ ਹੋਣ ਕਰਕੇ ਪਰਿਵਾਰ ਰਾਹੀਂ ਪਤਾ ਹੁਣ ਲੱਗਾ ਹੈ। ਮੌਤ ਤੋਂ ਪਹਿਲਾਂ ਇਹ ਨੌਜਵਾਨ ਭਾਰੀ ਮਾਨਸਿਕ ਤਣਾਅ ਦੇ ਚਲਦਿਆਂ ਦੋ ਕੁ ਮਹੀਨੇ ਸਰੀ ਮੈਮੋਰੀਅਲ ਹਸਪਤਾਲ ਵੀ ਦਾਖ਼ਲ ਰਿਹਾ। ਗੁਰਵਿੰਦਰਜੀਤ 2016 ਵਿੱਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਇਆ ਸੀ ਅਤੇ 2018 ਵਿੱਚ ਉਸ ਨੂੰ ਪੀ. ਆਰ. ਮਿਲ ਗਈ ਸੀ।
ਮ੍ਰਿਤਕ ਦਾ ਭਰਾ ਅਤੇ ਮਾਤਾ ਨਿਊਜ਼ੀਲੈਂਡ ਰਹਿੰਦੇ ਹਨ ਜਦਕਿ ਪਿਤਾ ਦੁਬਈ ‘ਚ ਹਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਆਟੋਪਸੀ (ਪੋਸਟਮਾਰਟਮ) ਹੋਣ ਨੂੰ ਕੁਝ ਹਫ਼ਤੇ ਲੱਗਣਗੇ, ਫਿਰ ਮੌਤ ਦਾ ਅਸਲ ਕਾਰਨ ਪਤਾ ਲੱਗੇਗਾ। ਗੁਰਵਿੰਦਰਜੀਤ ਸਿੰਘ ਦਾ ਪਿਛਲਾ ਪਿੰਡ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ‘ਚ ਪਿੰਡ ਪੱਤੀ ਨਬੀ ਬਖ਼ਸ਼, ਡਾਕਖਾਨਾ ਠੱਟਾ ਹੈ।

Comment here