ਦੁਨੀਆ

ਸੀਮਾ ਨੰਦਾ ਅਮਰੀਕੀ ਕਿਰਤ ਵਿਭਾਗ ਦੀ ਸਾਲਿਸਟਰ ਚੁਣੀ

ਵਾਸ਼ਿੰਗਟਨ -ਭਾਰਤੀ ਮੂਲ ਦੀ ਸੀਮਾ ਨੰਦਾ, ਜੋ ਭਾਰਤੀ ਅਮਰੀਕੀ ਨਾਗਰਿਕ ਅਧਿਕਾਰਾਂ ਦੀ ਵਕੀਲ ਹੈ, ਉਸ ਨੂੰ ਅਮਰੀਕੀ ਸੰਸਦ ਨੇ ਕਿਰਤ ਵਿਭਾਗ ਦਾ ਸਾਲਿਸਟਰ ਚੁਣਿਆ ਹੈ। 48 ਸਾਲਾ ਸੀਮਾ ਨੰਦਾ ਦੀ ਨਿਯੁਕਤੀ ਸੈਨੇਟ ’ਚ 53-46 ਵੋਟਾਂ ਨਾਲ ਹੋਈ ਹੈ। ਉਹ ਓਬਾਮਾ ਪ੍ਰਸ਼ਾਸਨ ’ਚ ਕਿਰਤ ਵਿਭਾਗ ’ਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦੀ ਸੀਈਓ ਵੀ ਰਹਿ ਚੁੱਕੇ ਹਨ। ਉਸ ਦੀ ਚੋਣ ਉੱਤੇ ਕਾਂਗਰੇਸ਼ੀਅਲ ਏਸ਼ੀਅਨ ਪੈਸੇਫਿਕ ਕਾਕਸ ਦੀ ਚੇਅਰਪਰਸਨ ਜੂਡੀ ਚਿਊ ਨੇ ਸੈਨੇਟ ਦੇ ਮਤਦਾਨ ’ਤੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਉਹ ਕਿਰਤ ਵਿਭਾਗ ਦੇ ਸਾਲਿਸਟਰ ਦੇ ਅਹੁਦੇ ’ਤੇ ਸੀਮਾ ਨੰਦਾ ਦੀ ਚੋਣ ਲਈ ਉਹ ਉਨ੍ਹਾਂ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਖ਼ਤਰਾ ਹੋਵੇ, ਵਾਤਾਵਰਨ ਬਦਲਾਅ ਨਾਲ ਵਧਦਾ ਤਾਪਮਾਨ ਹੋਵੇ ਜਾਂ ਫਿਰ ਕੁਝ ਹੋਰ ਮੁਲਾਜ਼ਮਾਂ ਨੂੰ ਹਰ ਰੋਜ਼ ਨਵੀਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਲਈ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਰਤ ਵਿਭਾਗ ਦੇ ਵਕੀਲ ਦੇ ਤੌਰ ’ਤੇ ਨੰਦਾ ਵਰਗੇ ਤਜਰਬੇਕਾਰ ਨੂੰ ਚੁਣਿਆ ਹੈ। ਚਿਊ ਨੇ ਕਿਹਾ ਕਿ ਉਨ੍ਹਾਂ ਦਾ ਆਫਿਸ ਕਾਨੂੰਨੀ ਲੜਾਈਆਂ ਲੜਨ ਤੇ ਚੁਣੌਤੀਆਂ ਦਾ ਸਾਹਮਣਾ ਕਰਨ ’ਚ ਅਹਿਮ ਭੂਮਿਕਾ ਨਿਭਾਏਗਾ। ਡਿਪਟੀ ਸਾਲਿਸਟਰ ਦੇ ਤਜਰਬੇ ਤੇ ਕਿਰਤ ਵਿਭਾਗ ਦੇ ਉਪ ਸਕੱਤਰ ਟਾਮ ਪੇਰੇਜ਼ ਦੇ ਤਜਰਬਿਆਂ ਦੇ ਨਾਲ ਮਿਲ ਕੇ ਸੀਮਾ ਮੁਲਾਜ਼ਮਾਂ ਦੇ ਅਧਿਕਾਰਾਂ ਤੇ ਪਿਛੀਖੁਕਾ ਡਬਡ਼ਤ ਫਿਰਕਿਆਂ ਲਈ ਬਿਹਤਰੀਨ ਕੰਮ ਕਰ ਸਕਣਗੇ। ਓਬਾਮਾ ਤੇ ਬਾਇਡਨ ਪ੍ਰਸ਼ਾਸਨ ਦੌਰਾਨ ਅਮਰੀਕੀ ਕਿਰਤ ਵਿਭਾਗ ਨੇ ਨੰਦਾ ਨੂੰ ਬਤੌਰ ਚੀਫ ਆਫ਼ ਸਟਾਫ, ਡਿਪਟੀ ਚੀਫ ਆਫ ਸਟਾਫ ਤੇ ਡਿਪਟੀ ਸਾਲਿਸਟਰ ਦੇ ਚਾਰਜ ਸੰਭਾਲੇ ਹਨ। ਸੀਮਾ ਨੰਦਾ ਮੌਜੂਦਾ ਸਮੇਂ ’ਚ ਹਾਰਵਰਡ ਲਾਅ ਸਕੂਲ ਲੇਬਰ ਤੇ ਵਰਕ ਲਾਈਫ ਫਲੋ ਦੀ ਵਿਗਿਆਨੀ ਹੈ। ਉਹ ਕਨੈਕਟੀਕਟ ’ਚ ਪਲੀ ਅਤੇ  ਗ੍ਰੈਜੂਏਸ਼ਨ ਬ੍ਰਾਊਨ ਯੂਨੀਵਰਸਿਟੀ ਤੇ ਬੋਸਟਨ ਕਾਲਜ ਲਾਅ ਸਕੂਲ ਤੋਂ ਕੀਤੀ ਹੈ। ਉਹਨਾਂ ਦੀ ਇਸ ਅਹੁਦੇ ਤੇ ਨਿਯੁਕਤੀ ਨੂੰ ਲੈ ਕੇ ਭਾਰਤੀ ਅਮਰੀਕੀਆਂ ਚ ਵੀ ਖੁਸ਼ੀ ਦਾ ਮਹੌਲ ਹੈ।

Comment here