ਅਪਰਾਧਖਬਰਾਂ

ਸਿਰ ਤੇ ਹੱਥ-ਪੈਰ ਵੱਢ ਸੜਕ ’ਤੇ ਸੁੱਟਿਆ ਔਰਤ ਦਾ ਧੜ!

ਨਵੀਂ ਦਿੱਲੀ-ਬੀਤੇ ਦਿਨੀਂ ਨਾਲੇਜ ਪਾਰਕ ਥਾਣਾ ਖੇਤਰ ਦੇ ਸੈਕਟਰ-146 ਮੈਟਰੋ ਸਟੇਸ਼ਨ ਨੇੜੇ ਇਕ ਔਰਤ ਦਾ ਸਿਰ, ਬਾਹਾਂ ਅਤੇ ਲੱਤਾਂ ਵੱਢ ਕੇ ਪਲਾਸਟਿਕ ਦੇ ਥੈਲੇ ਵਿਚ ਪਾ ਕੇ ਸੁੱਟੀਆਂ ਮਿਲੀਆਂ ਹਨ। ਪੁਲਿਸ ਨੂੰ ਲਾਸ਼ ਕੋਲ ਬੈਗ ’ਚੋਂਂ ਔਰਤ ਦੇ ਕੱਪੜੇ ਮਿਲੇ, ਪਰ ਇਸਦੀ ਪਛਾਣ ਨਹੀਂ ਹੋ ਸਕੀ। ਪੁਲਿਸ ਦਾ ਕਹਿਣਾ ਹੈ ਕਿ ਔਰਤ ਦਾ ਹੋਰ ਕਿਸੇ ਥਾਂ ’ਤੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਇੱਥੇ ਸੁੱਟ ਦਿੱਤਾ ਗਿਆ ਹੈ। ਨਾਲੇਜ ਪਾਰਕ ਥਾਣਾ ਪੁਲਿਸ ਅਨੁਸਾਰ ਹਾਥਰਸ ਦੇ ਰਹਿਣ ਵਾਲੇ ਲਲਿਤ ਕੁਮਾਰ ਅਗਰਵਾਲ ਨੇ ਸ਼ੁੱਕਰਵਾਰ ਰਾਤ ਪੁਲਿਸ ਨੂੰ ਔਰਤ ਦੀ ਲਾਸ਼ ਮਿਲਣ ਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਧੜ ਮੈਟਰੋ ਲਾਈਨ ਦੇ ਹੇਠਾਂ ਖੰਭਾ ਨੰਬਰ ਪੀ-543 ਦੇ ਕੋਲ ਇਕ ਬਕਸੇ ਵਿਚ ਪਿਆ ਸੀ। ਔਰਤ ਨੇ ਕਾਲੇ ਰੰਗ ਦਾ ਕੁੜਤਾ ਪਾਇਆ ਹੋਇਆ ਸੀ, ਜਦੋਂਂ ਕਿ ਕਾਲੇ ਰੰਗ ਦੀ ਪਜਾਮੀ ਅਤੇ ਟੀ-ਸ਼ਰਟ ਬੈਗ ਵਿੱਚੋਂ ਮਿਲੀ ਹੈ। ਔਰਤ ਦਾ ਸਿਰ, ਬਾਹਾਂ ਅਤੇ ਲੱਤਾਂ ਦੀ ਕੋਈ ਪਛਾਣ ਨਹੀਂ ਹੋ ਸਕੀ ਤੇ ਨਾ ਹੀ ਕੋਈ ਅਜਿਹੀ ਸਮੱਗਰੀ ਮਿਲੀ ਜਿਸ ਤੋਂ ਉਸ ਦੀ ਪਛਾਣ ਕੀਤੀ ਜਾ ਸਕੇ। ਇਸ ਦੇ ਨਾਲ ਹੀ ਜਿਸ ਤਰੀਕੇ ਨਾਲ ਕਤਲ ਨੂੰ ਅੰਜ਼ਾਮ ਦਿੱਤਾ ਗਿਆ, ਉਸ ਤੋਂ ਪੁਲਿਸ ਨੂੰ ਸ਼ੱਕ ਹੈ ਕਿ ਵਾਰਦਾਤ ਨੂੰ ਕਿਸੇ ਅਜਿਹੇ ਵਿਅਕਤੀ ਨੇ ਅੰਜ਼ਾਮ ਦਿੱਤਾ ਹੈ, ਜੋ ਜਾਨਵਰ ਨੂੰ ਕੱਟਣ ਆਦਿ ਦਾ ਕੰਮ ਕਰਦਾ ਹੈ। ਪੁਲਿਸ ਨੇ ਆਸ-ਪਾਸ ਲੱਗੇ 15 ਸੀਸੀਟੀਵੀ ਦੀ ਫੁਟੇਜ ਨੂੰ ਸਕੈਨ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਇੱਥੋਂ ਲੰਘਣ ਵਾਲੇ ਵਾਹਨਾਂ ਦੇ ਨੰਬਰ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ’ਚ ਔਰਤ ਦਾ ਗਲ਼ਾ ਘੁੱਟ ਕੇ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਗ੍ਰੇਨੋ ’ਚ ਪਿਛਲੇ ਦਿਨੀਂ ਕਈ ਔਰਤਾਂ ਦੀਆਂਂ ਲਾਸ਼ਾਂ ਵੀ ਬਰਾਮਦ ਹੋਈਆਂਂ ਹਨ। ਬਹੁਤੀਆਂ ਘਟਨਾਵਾਂ ਦਾ ਖ਼ੁਲਾਸਾ ਨਹੀਂ ਹੋ ਸਕਿਆ। ਇਸ ਦੇ ਨਾਲ ਹੀ ਡੀਸੀਪੀ ਗ੍ਰੇਟਰ ਨੋਇਡਾ ਜ਼ੋਨ ਅਮਿਤ ਕੁਮਾਰ ਨੇ ਦੱਸਿਆ ਕਿ ਮਹਿਲਾ ਦੀ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦੀ ਹੀ ਔਰਤ ਦੀ ਸ਼ਨਾਖਤ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਘਟਨਾ ਦਾ ਖ਼ੁਲਾਸਾ ਕੀਤਾ ਜਾਵੇਗਾ।

Comment here