ਸਿਆਸਤਖਬਰਾਂਚਲੰਤ ਮਾਮਲੇ

ਕਾਂਗਰਸ ਨੇ 60 ਵਿਧਾਇਕਾਂ ਨੂੰ ਟਿਕਟ ਦੇ ਕੇ ਕੈਪਟਨ ਨੂੰ ਲਾਈ ਠਿੱਬੀ

ਚੰਡੀਗੜ੍ਹ-ਕੈਪਟਨ ਅਮਰਿੰਦਰ ਸਿੰਘ ਲੰਮੇ ਸਮੇਂ ਤੋਂ ਕਾਂਗਰਸ ਦੇ ਟਿਕਟ ਵੰਡ ’ਤੇ ਨਜ਼ਰਾਂ ਟਿਕਾਏ ਹੋਏ ਸਨ। ਕਾਂਗਰਸ ਨੂੰ ਵੀ ਇਸ ਗੱਲ ਦਾ ਪੂਰਾ ਅੰਦਾਜ਼ਾ ਸੀ ਕਿ ਜਿਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟਾਂਗੇ, ਉਹ ਜਾਂ ਤਾਂ ਕੈਪਟਨ ਦੀ ਪਾਰਟੀ ’ਚ ਸ਼ਾਮਲ ਹੋ ਜਾਣਗੇ ਜਾਂ ਕੈਪਟਨ ਰਾਹੀਂ ਭਾਰਤੀ ਜਨਤਾ ਪਾਰਟੀ ’ਚ ਜਾ ਸਕਦੇ ਹਨ। ਹਾਲਾਂਕਿ, ਕਾਂਗਰਸ ਦਾ ਸ਼ੱਕ ਕੁਝ ਹੱਦ ਤਕ ਤਾਂ ਸਹੀ ਸਾਬਤ ਹੋਇਆ। ਟਿਕਟ ਕੱਟਣ ਤੋਂ ਬਾਅਦ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ, ਗੜ੍ਹਸ਼ੰਕਰ ਤੋਂ ਉਮੀਦਵਾਰ ਰਹੀ ਨਿਮੀਸ਼ਾ ਮਹਿਤਾ ਨੇ ਭਾਜਪਾ ਜੁਆਇੰਨ ਕਰ ਲਈ। ਪਰ, ਜ਼ਿਆਦਾਤਰ ਵਿਧਾਇਕਾਂ ਨੂੰ ਟਿਕਟ ਦੇ ਕੇ ਕਾਂਗਰਸ ਨੇ ਪੰਜਾਬ ’ਚ ਕੈਪਟਨ ਦੀ ਪਾਰਟੀ ਨੂੰ ਮਜ਼ਬੂਤ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ।
ਹੁਦ ਤਕ ਐਲਾਨੇ 86 ਉਮੀਦਵਾਰਾਂ ’ਚੋਂ 60 ਵਿਧਾਇਕਾਂ ਨੂੰ ਟਿਕਟ
ਕਾਂਗਰਸ ’ਤੇ ਇਸ ਗੱਲ ਦਾ ਇੰਨਾ ਦਬਾਅ ਸੀ ਕਿ ਕਈ ਵਿਧਾਇਕਾਂ ਦੀ ਸਰਵੇ ਰਿਪੋਰਟ ਠੀਕ ਨਾ ਹੋਣ ਦੇ ਬਾਵਜੂਦ ਪਾਰਟੀ ਨੇ ਟਿਕਟ ਕੱਟਣ ਦੀ ਹਿੰਮਤ ਨਹੀਂ ਵਿਖਾਈ। ਕਾਂਗਰਸ ਦੇ 86 ਉਮੀਦਵਾਰਾਂ ਦੀ ਲਿਸਟ ’ਚ 60 ਸਿਟਿੰਗ ਵਿਧਾਇਕਾਂ ਨੂੰ ਟਿਕਟ ਦਿੱਤੀ। ਸਿਰਫ਼ ਚਾਰ ਹੀ ਵਿਧਾਇਕ ਅਜਿਹੇ ਸਨ, ਜਿਨ੍ਹਾਂ ਦੀ ਟਿਕਟ ਕੱਟੀ। ਇਨ੍ਹਾਂ ’ਚ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪਹਿਲਾਂ ਤਾਂ ਭਾਜਪਾ ਜੁਆਇੰਨ ਕੀਤੀ ਸੀ ਪਰ ਛੇ ਦਿਨ ਬਾਅਦ ਹੀ ਉਹ ਵਾਪਸ ਕਾਂਗਰਸ ’ਚ ਆ ਗਏ। ਪਰ ਕਾਂਗਰਸ ਨੇ ਉਨ੍ਹਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਕਰਵਾਇਆ ਪਰ ਟਿਕਟ ਨਹੀਂ ਦਿੱਤਾ।
ਉਮੀਦ ਸੀ 18 ’ਚੋਂ 20 ਵਿਧਾਇਕਾਂ ਦੀ ਟਿਕਟ ਕੱਟੇਗੀ
ਕਾਂਗਰਸ ਨੇ ਵੱਡੇ ਪੱਘਰ ’ਤੇ ਵਿਧਾਇਕਾਂ ਨੂੰ ਮੁੜ ਟਿਕਟ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਕਿਉਂਕਿ, ਸਾਬਕਾ ਮੁੱਖ ਮੰਤਰੀ ਰਹੇ ਕੈਪਟਨ ਨੂੰ ਉਮੀਦ ਸੀ ਕਿ 18 ’ਚੋਂ 20 ਵਿਧਾਇਕਾਂ ਦੀ ਟਿਕਟ ਕੱਟੇਗੀ। ਇਹੀ ਕਾਰਨ ਹੈ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਕੈਪਟਨ ਨੇ ਦਾਅਵਾ ਕੀਤਾ ਸੀ ਕਿ ਇਕ ਵਾਰ ਚੋਣ ਜ਼ਾਬਤਾ ਲੱਗ ਜਾਵੇ, ਉਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੂੰ ਜੁਆਇੰਨ ਕਰਨ ਵਾਲਿਆਂ ’ਚ ਅਪ੍ਰਤੱਖ ਲੋਕ ਹੋਣਗੇ।
ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਕਰੀਬ 32 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਕੈਪਟਨ ਲਗਾਤਾਰ ਇਹ ਦਾਅਵਾ ਕਰਦੇ ਆਏ ਹਨ ਕਿ ਕਾਂਗਰਸ ਦੇ ਡੇਢ ਦਰਜਨ ਤੋਂ ਜ਼ਿਆਦਾ ਵਿਧਾਇਕ ਉਨ੍ਹਾਂ ਦੇ ਸੰਪਰਕ ’ਚ ਹਨ। ਹਾਲਾਂਕਿ ਕਾਂਗਰਸ ’ਤੇ ਵੀ ਕੈਪਟਨ ਦੇ ਦਬਾਅ ਦਾ ਅਸਰ ਵੇਖਣ ਨੂੰ ਮਿਲਿਆ। ਕਾਂਗਰਸ ਨੇ ਪਹਿਲਾਂ ਦਾਗੀ ਕੈਬਨਿਟ ਮੰਤਰੀ ਨੂੰ ਵੀ ਟਿਕਟ ਦੇਣ ’ਚ ਹਿਚਕ ਨਹੀਂ ਕੀਤੀ। ਇਸ ’ਚ ਕੈਪਟਨ ਦੇ ਕਰੀਬੀ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ’ਚ ਫਸੇ ਸਾਧੂ ਸਿੰਘ ਧਰਮਸੋਤ ਵੀ ਸ਼ਾਮਲ ਹਨ।
ਕੈਬਨਿਟ ਤੋਂ ਹਟਾਏ ਜਾਣ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਧਰਮਸੋਤ ਨੂੰ ਕਾਂਗਰਸ ਇਸ ਵਾਰ ਟਿਕਟ ਨਹੀਂ ਦੇਵੇਗੀ। ਕਿਉਂਕਿ ਸਕਾਲਰਸ਼ਿਪ ਘੁਟਾਲੇ ਦਾ ਦਾਗ ਲੈ ਕੇ ਚੋਣ ਮੈਦਾਨ ’ਚ ਜਾਣਾ ਕਾਂਗਰਸ ਲਈ ਕੋਈ ਵੱਡੀ ਪਰੇਸ਼ਾਨੀ ਨਾ ਖੜ੍ਹੀ ਕਰ ਦੇਵੇ। ਪਰ ਕਾਂਗਰਸ ਨੇ ਸਾਬਕਾ ਕੈਬਨਿਟ ਮੰਤਰੀ ਨੂੰ ਵੀ ਟਿਕਟ ਦੇ ਕੇ ਮੁਡ ਚੋਣ ਮੈਦਾਨ ’ਚ ਉਤਾਰ ਕੇ ਕਲੀਨਚਿੱਟ ਦੇ ਦਿੱਤੀ।

Comment here