ਸਾਹਿਤਕ ਸੱਥਖਬਰਾਂਚਲੰਤ ਮਾਮਲੇ

ਲੋਕਾਂ ਲਈ ਪ੍ਰੇਰਣਾਸਰੋਤ ਬਣੀ ਮੁਕਤਸਰ ਦੀ ਪੀਜ਼ਾ ਜੋੜੀ

ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ‘ਤੇ ਪੀਜ਼ੇ ਦਾ ਕੰਮ ਕਰ ਰਹੀ ਇਹ ਜੋੜੀ ਇਕ ਮਿਸਾਲ ਬਣਦੀ ਨਜ਼ਰ ਆ ਰਹੀ ਹੈ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਹਿਲਾਂ ਰਿਸ਼ੀ ਸੋਲਰ ਦਾ ਕੰਮ ਕਰਦਾ ਸੀ। ਲੌਕਡਾਊਨ ਕਾਰਨ ਉਸ ਦਾ ਕੰਮ ਬੰਦ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਪੀਜ਼ਾ ਹੱਟ ਖੋਲਣ ਦਾ ਫੈਸਲਾ ਕੀਤਾ। ਉਸਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਸਹਿਯੋਗ ਨਾਲ ਪੀਜ਼ਾ ਬਣਾਉਣ ਦਾ ਕੰਮ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੇ ਬਠਿੰਡਾ ਤੋਂ ਪੀਜਾ ਬਣਾਉਣ ਦਾ ਕੰਮ ਸਿੱਖਿਆ, ਜਿਸ ਤੋਂ ਬਾਅਦ ਉਨ੍ਹਾਂ ਜਲੰਧਰ ਵਾਲੀ ਮਸ਼ਹੂਰ ਕੁੱਲੜ ਪੀਜ਼ਾ ਜੋੜੀ ਤੋਂ ਪ੍ਰੇਰਿਤ ਹੋ ਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੁੱਲੜ ਪੀਜ਼ਾ ਬਣਾਉਣ ਦਾ ਕੰਮ ਸ਼ੁਰੂ ਕੀਤਾ, ਜਿਸ ਤੋਂ ਬਾਅਦ ਹੁਣ ਉਹ ਸ਼ਹਿਰ ਵਾਸੀਆਂ ਲਈ ਪ੍ਰੇਰਨਾ ਸਰੋਤ ਬਣ ਰਹੇ ਹਨ। ਉਨ੍ਹਾਂ ਬੇਰੁਜ਼ਗਾਰ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸ਼ਰਮ ਨੂੰ ਇਕ ਪਾਸੇ ਰੱਖ ਆਪਣਾ ਰੁਜ਼ਗਾਰ ਸ਼ੁਰੂ ਕਰਨ।

Comment here