ਸਿਆਸਤਸਿਹਤ-ਖਬਰਾਂਖਬਰਾਂ

ਨੇਜ਼ਲ ਵੈਕਸੀਨ ਦੀ ਕੀਮਤ ਹੋਈ ਤੈਅ

ਨਵੀਂ ਦਿੱਲੀ-ਭਾਰਤ ਸਰਕਾਰ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਨੇਜ਼ਲ ਵੈਕਸੀਨ ਦੀ ਕੀਮਤ ਤੈਅ ਕੀਤੀ ਹੈ। ਇਸ ਫੈਸਲੇ ਤੋਂ ਬਾਅਦ ਕੋਰੋਨਾ ਨਾਲ ਨਜਿੱਠਣ ਦੀ ਮੁਹਿੰਮ ਵਿਚ ਹੋਰ ਤੇਜ਼ੀ ਆਵੇਗੀ। ਕੇਂਦਰ ਸਰਕਾਰ ਨੇ ਨੱਕ ਰਾਹੀਂ ਦਿੱਤੀ ਜਾਣ ਵਾਲੀ ਇਸ ਵੈਕਸੀਨ ਦੀ ਕੀਮਤ ਜੀਐਸਟੀ ਸਣੇ 840 ਰੁਪਏ ਤੈਅ ਕੀਤੀ ਹੈ। ਅਸਲ ਵਿਚ, ਨੇਜ਼ਲ ਵੈਕਸੀਨ ਦੀ ਕੀਮਤ 800+ 5% ਜੀਐਸਟੀ ਦੇ ਨਾਲ 840 ਰੁਪਏ ਹੋਵੇਗੀ। ਫਿਲਹਾਲ ਇਹ ਸਰਕਾਰ ਵੱਲੋਂ ਤੈਅ ਕੀਤੀ ਗਈ ਕੀਮਤ ਹੈ। ਪਰ ਭਾਰਤ ਬਾਇਓਟੈਕ ਕੰਪਨੀ ਚਾਹੁੰਦੀ ਹੈ ਕਿ ਟੀਕੇ ਦੀ ਕੀਮਤ 1000 ਰੁਪਏ ਰੱਖੀ ਜਾਵੇ।
ਇਹ ਟੀਕਾ ਸ਼ੁਰੂ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਬੂਸਟਰ ਡੋਜ਼ ਵਜੋਂ ਲਗਾਇਆ ਜਾਵੇਗਾ। ਦੱਸ ਦੇਈਏ ਕਿ ਇਹ ਨੱਕ ਦੀ ਵੈਕਸੀਨ ਭਾਰਤ ਬਾਇਓਟੈਕ ਦੀ ਹੈ।
ਨੇਜ਼ਲ ਵੈਕਸੀਨ ਜਨਵਰੀ ਦੇ ਅੰਤ ਤੱਕ ਉਨ੍ਹਾਂ ਲੋਕਾਂ ਲਈ ਉਪਲਬਧ ਹੋਵੇਗਾ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ। ਭਾਰਤ ਬਾਇਓਟੈਕ ਨੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਸਹਿਯੋਗ ਨਾਲ ਇਹ ਨੱਕ ਦਾ ਟੀਕਾ ਤਿਆਰ ਕੀਤਾ ਹੈ। ਇਸ ਮਾਮਲੇ ‘ਤੇ ਭਾਰਤ ਬਾਇਓਟੈੱਕ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਡਾ. ਕ੍ਰਿਸ਼ਨਾ ਐਲਾ ਦਾ ਕਹਿਣਾ ਹੈ ਕਿ ਇਨਕੋਵੈਕ ਕੋਵਿਡ ਵਿਰੁੱਧ ਲੜਾਈ ‘ਚ ਕਾਰਗਰ ਸਾਬਤ ਹੋਵੇਗਾ।

Comment here