ਖਬਰਾਂ

ਭਾਰਤ-ਬੰਗਲਾ ਦੇਸ਼ ਚ ਰੇਲ ਆਵਾਜਾਈ ਸ਼ੁਰੂ

ਜਲਪਾਈਗੁੜੀ – ਲੰਘੇ ਦਿਨ 50 ਸਾਲਾਂ ਤੋਂ ਵੱਧ ਸਮੇਂ ਤੋਂ ਬੰਦ ਪਏ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹਲਦੀਬਾੜੀ-ਚਿਲਾਹਾਟੀ ਰੇਲਵੇ ਮਾਰਗ ‘ਤੇ ਵਪਾਰਕ ਆਵਾਜਾਈ ਚਾਲੂ ਹੋ ਗਈ ਹੈ, ਇਹ ਵਪਾਰਕ ਸੇਵਾ ਇਕ ਮਾਲ ਗੱਡੀ ਦੇ ਗੁਆਂਢੀ ਦੇਸ਼ ਦੀ ਯਾਤਰਾ ਨਾਲ ਬਹਾਲ ਹੋ ਗਈ। ਇਸ ਰੇਲ ਮਾਰਗ ਦੀ ਮੁਰੰਮਤ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਬੰਗਲਾਦੇਸ਼ੀ ਹਮ ਰੁਤਬਾ ਸ਼ੇਖ ਹਸੀਨਾ ਨੇ 17 ਦਸੰਬਰ 2020 ਨੂੰ ਇਸ ਦਾ ਉਦਘਾਟਨ ਕੀਤਾ ਸੀ।ਹਾਲਾਂਕਿ ਮਹਾਮਾਰੀ ਕੋਵਿਡ ਦੇ ਚਲਦਿਆਂ ਅਧਿਕਾਰਤ ਤੌਰ ‘ਤੇ ਇਸ ਮਾਰਗ ‘ਤੇ ਕੋਈ ਰੇਲ ਨਹੀਂ ਚੱਲੀ। ਲੰਘੇ ਐਤਵਾਰ ਨੂੰ ਇਥੋਂ ਸਵੇਰੇ 10.30 ਵਜੇ ਪੱਥਰ ਦੇ ਚਿਪਸ ਨਾਲ ਭਰੀ 58 ਡੱਬਿਆਂ ਵਾਲੀ ਮਾਲ ਗੱਡੀ ਅਲੀਪੁਰਦਵਾਰ ਦੇ ਡਿਮਡਿਮਾ ਸਟੇਸ਼ਨ ਤੋਂ ਨਿਕਲੀ। ਇਹ ਹਲਦੀਬਾੜੀ ਦੇ ਰਸਤੇ ਬੰਗਲਾਦੇਸ਼ ਦੇ ਚਿਲਾਹਾਟੀ ਜਾਏਗੀ।

Comment here