ਲਾਡੋ ਵੀ ਆਪਣੇ ਮਾਂ-ਪਿਉ ਦੀ ਇਕੱਲੀ ਧੀ ਸੀ। ਸਾਰੇ ਉਸ ਨੂੰ ਬੁਹਤ ਪਿਆਰ ਕਰਦੇ ਸਨ। ਲਾਡੋ ਤੇ ਰਾਣੋ ਦੋਵੇਂ ਇੱਕੋ ਹੀ ਸਕੂਲ ਵਿੱਚ ਪੜ੍ਹਦੀਆਂ ਸਨ। ਲਾਡੋ ਜਦੋਂ ਵੀ ਰਾਣੋ ਦੇ ਘਰ ਖੇਡਣ ਆਉਂਦੀ ਤਾਂ ਉਸ ਨੂੰ ਸਭ ਤੋਂ ਚੰਗੀ ਉਸ ਦੀ ਉਹ ਗੁੱਡੀ ਹੀ ਲੱਗਦੀ। ਲਾਡੋ ਦਾ ਦਿਲ ਕਰਦਾ ਕਿ ਉਸ ਕੋਲ ਵੀ ਅਜਿਹੀ ਗੁੱਡੀ ਹੋਵੇ। ਕਦੇ-ਕਦੇ ਉਹ ਸੋਚਦੀ ਕਿ ਰਾਣੋ ਤੋਂ ਮੰਗ ਕੇ ਇਸ ਨੂੰ ਆਪਣੇ ਘਰ ਲੈ ਜਾਵੇ।
ਐਤਵਾਰ ਦਾ ਦਿਨ ਹੋਣ ਕਾਰਨ ਰਾਣੋ ਦੇ ਘਰ ਦੇ ਵਿਹੜੇ ਵਿੱਚ ਗੁਆਂਢ ਦੇ ਸਾਰੇ ਬੱਚੇ ਖੇਡਣ ਲਈ ਇਕੱਠੇ ਹੋ ਜਾਂਦੇ।
ਰਾਣੋ ਨੇ ਆਪਣੀਆਂ ਸਾਰੀਆਂ ਖੇਡਾਂ ਦਾ ਇੱਕ ਬਜ਼ਾਰ ਲਾ ਲਿਆ। ਨਿੱਕੇ-ਨਿੱਕੇ ਰਸੋਈ ਦੇ ਬਰਤਨ ਰੰਗ-ਬਿਰੰਗੇ ਬੜੇ ਸੋਹਣੇ ਲੱਗ ਰਹੇ ਸਨ। ਉਸ ਕੋਲ਼ ਕੱਪ, ਪਲੇਟਾਂ, ਕੇਤਲੀ, ਨਿੱਕੇ-ਨਿੱਕੇ ਚਮਚੇ, ਛੋਟਾ ਜਿਹਾ ਪਲਾਸਟਿਕ ਦਾ ਘਰ ਤੇ ਕਈ ਤਰ੍ਹਾਂ ਦੀਆਂ ਗੁੱਡੀਆਂ ਸਨ। ਜਿਨ੍ਹਾਂ ਵਿੱਚੋਂ ਸਭ ਤੋਂ ਸੋਹਣੀ ਇੱਕ ਪੀਲੀ ਫ਼ਰਾਕ ਪਾਈ ਹੋਈ, ਸੁਨਹਿਰੀ ਵਾਲ਼ਾਂ ਵਾਲੀ ਇੱਕ ਗੁੱਡੀ ਸੀ। ਜਿਸ ਨੂੰ ਉਹ ਸਿਰਫ਼ ਆਪਣੀ ਪੱਕੀ ਸਹੇਲੀ ਲਾਡੋ ਨੂੰ ਹੀ ਦਿੰਦੀ ਸੀ। ਲਾਡੋ ਵੀ ਆਪਣੇ ਮਾਂ-ਪਿਉ ਦੀ ਇਕੱਲੀ ਧੀ ਸੀ।
ਸਾਰੇ ਉਸ ਨੂੰ ਬੁਹਤ ਪਿਆਰ ਕਰਦੇ ਸਨ। ਲਾਡੋ ਤੇ ਰਾਣੋ ਦੋਵੇਂ ਇੱਕੋ ਹੀ ਸਕੂਲ ਵਿੱਚ ਪੜ੍ਹਦੀਆਂ ਸਨ। ਲਾਡੋ ਜਦੋਂ ਵੀ ਰਾਣੋ ਦੇ ਘਰ ਖੇਡਣ ਆਉਂਦੀ ਤਾਂ ਉਸ ਨੂੰ ਸਭ ਤੋਂ ਚੰਗੀ ਉਸ ਦੀ ਉਹ ਗੁੱਡੀ ਹੀ ਲੱਗਦੀ। ਲਾਡੋ ਦਾ ਦਿਲ ਕਰਦਾ ਕਿ ਉਸ ਕੋਲ ਵੀ ਅਜਿਹੀ ਗੁੱਡੀ ਹੋਵੇ। ਕਦੇ-ਕਦੇ ਉਹ ਸੋਚਦੀ ਕਿ ਰਾਣੋ ਤੋਂ ਮੰਗ ਕੇ ਇਸ ਨੂੰ ਆਪਣੇ ਘਰ ਲੈ ਜਾਵੇ। ਇੱਕ ਦਿਨ ਰਾਣੋ ਆਪਣੇ ਨਾਨਕੇ ਘਰ ਚਲੀ ਗਈ। ਲਾਡੋ ਬਹਾਨੇ ਨਾਲ ਰਾਣੋ ਦੇ ਘਰ ਆਈ ਤੇ ਉਹ ਸੁਨਹਿਰੀ ਵਾਲ਼ਾਂ ਵਾਲੀ ਗੁੱਡੀ ਚੋਰੀ ਕਰਕੇ ਆਪਣੇ ਘਰ ਲੈ ਗਈ। ਉਸ ਨੂੰ ਲਿਜਾ ਕੇ ਆਪਣੇ ਖੇਡਾਂ ਦੇ ਸਾਮਾਨ ਵਾਲ਼ੇ ਬਕਸੇ ਵਿੱਚ ਰੱਖ ਦਿੱਤਾ।
ਕੁਝ ਹੀ ਦਿਨਾਂ ਬਾਅਦ ਰਾਣੋ ਆਪਣੇ ਨਾਨਕੇ ਘਰ ਤੋਂ ਵਾਪਿਸ ਆਈ। ਉਹ ਫਿਰ ਤੋਂ ਉਵੇਂ ਹੀ ਖੇਡਣ ਲੱਗ ਗਈਆਂ। ਰਾਣੋ ਨੂੰ ਆਪਣੀ ਗੁੱਡੀ ਤਾਂ ਚੇਤੇ ਹੀ ਨਹੀਂ ਸੀ। ਪਰ ਲਾਡੋ ਡਰਦੀ ਉਹਨਾਂ ਦੇ ਘਰ ਘੱਟ ਹੀ ਜਾਂਦੀ। ਇੱਕ ਦਿਨ ਲਾਡੋ ਦੀ ਮਾਂ ਘਰ ਦਾ ਕੁਝ ਸਾਮਾਨ ਲੱਭ ਰਹੀ ਸੀ ਤਾਂ ਉਸ ਨੇ ਲਾਡੋ ਦੇ ਖੇਡਾਂ ਦੇ ਸਾਮਾਨ ਵਾਲੇ ਬਕਸੇ ਨੂੰ ਦੇਖਿਆ ਤਾਂ ਖੇਡਾਂ ਵਿੱਚ ਪਈ ਸੁੰਦਰ ਗੁੱਡੀ ਦੇਖ ਕੇ ਲਾਡੋ ਨੂੰ ਪੁੱਛਿਆ ਕਿ ਤੂੰ ਇਹ ਗੁੱਡੀ ਕਿੱਥੋਂ ਲਿਆਂਦੀ ਹੈ? ਤਾਂ ਲਾਡੋ ਕਹਿਣ ਲੱਗੀ ਕਿ ਇਹ ਤਾਂ ਮੈਨੂੰ ਰਾਣੋ ਨੇ ਖੇਡਣ ਲਈ ਦਿੱਤੀ ਹੈ। ਇਹ ਸੁਣ ਕੇ ਉਸ ਦੀ ਮਾਂ ਚੁੱਪ ਕਰ ਗਈ।
ਪਰ ਕੁਝ ਦਿਨਾਂ ਬਾਅਦ ਰਾਣੋ ਨੂੰ ਆਪਣੀ ਉਹ ਪੀਲ਼ੀ ਫ਼ਰਾਕ ਵਾਲੀ ਗੁੱਡੀ ਸਾਰੇ ਘਰ ਵਿੱਚ ਕਿਧਰੇ ਨਾ ਲੱਭੀ ਤਾਂ ਉਸ ਨੇ ਸਾਰੇ ਬੱਚਿਆਂ ਤੋਂ ਵਾਰੀ-ਵਾਰੀ ਪੁੱਛਿਆ ਸਭ ਨੇ ਕਿਹਾ ਕਿ ਸਾਡੇ ਕੋਲ਼ ਨਹੀਂ ਹੈ। ਰਾਣੋ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਤਾਂ ਉਹ ਕਹਿੰਦੀ, ‘‘ਕੋਈ ਨਾ ਆਪਾਂ ਸਾਰੇ ਗੁਆਂਢੀਆਂ ਤੋਂ ਪੁੱਛਾਂਗੇ, ਨਾਲੇ ਪੁੱਤਰ ਉਹ ਹੁਣ ਪੁਰਾਣੀ ਹੋ ਗਈ ਸੀ, ਆਪਾਂ ਕੋਈ ਹੋਰ ਨਵੀਂ ਗੁੱਡੀ ਲਿਆਵਾਂਗੇ।’’
ਪਰ ਜਦੋਂ ਇਸ ਗੱਲ ਦਾ ਲਾਡੋ ਦੀ ਮਾਂ ਨੂੰ ਪਤਾ ਲੱਗਾ ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਲਾਡੋ ਨੂੰ ਕੋਲ਼ ਸੱਦਿਆ ਤੇ ਪੁੱਛਿਆ, ‘‘ਕੀ ਤੂੰ ਚੋਰੀ ਕੀਤੀ ਹੈ? ਤੇ ਤੂੰ ਝੂਠ ਵੀ ਬੋਲਿਆ ਹੈ।’’ ਲਾਡੋ ਕੁਝ ਨਾ ਬੋਲੀ ਤਾਂ ਉਸ ਦੀ ਮਾਂ ਕਹਿਣ ਲੱਗੀ, ‘‘ਮੈਂ ਸ਼ਾਮ ਨੂੰ ਤੇਰੇ ਪਾਪਾ ਨੂੰ ਤੇ ਤੇਰੀ ਸਕੂਲ ਵਾਲੀ ਮੈਡਮ ਨੂੰ ਦੱਸਾਂਗੀ।’’ ਇਹ ਸੁਣ ਕੇ ਲਾਡੋ ਡਰ ਗਈ ਤੇ ਰੋਣ ਲੱਗ ਗਈ। ਉਸ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਕਿ ਮੈਂ ਅੱਗੇ ਤੋਂ ਕਦੇ ਵੀ ਚੋਰੀ ਨਹੀਂ ਕਰਾਂਗੀ ਅਤੇ ਨਾ ਹੀ ਝੁਠ ਬੋਲਾਂਗੀ। ਮੈਨੂੰ ਮਾਫ਼ ਕਰ ਦਿਓ।
ਉਸ ਦੀ ਮਾਂ ਕਹਿੰਦੀ ਕਿ ਤੂੰ ਜਾ ਕੇ ਖ਼ੁਦ ਇਹ ਗੁੱਡੀ ਵਾਪਿਸ ਕਰ ਕੇ ਆ ਅਤੇ ਰਾਣੋ ਤੋਂ ਮੁਆਫੀ ਮੰਗ ਕੇ ਆ, ਨਾਲੇ ਅੱਗੇ ਤੋਂ ਪ੍ਰਣ ਕਰ ਕੇ ਕਦੇ ਵੀ ਕਿਸੇ ਦੀ ਚੀਜ਼ ਚੋਰੀ ਨਹੀਂ ਕਰੇਂਗੀ, ਨਾ ਹੀ ਕਦੇ ਝੂਠ ਬੋਲੇਂਗੀ। ਲਾਡੋ ਨੇ ਮਾਂ ਦੇ ਕਹਿਣ ਅਨੁਸਾਰ ਹੀ ਕੀਤਾ। ਉਸ ਦੀਆਂ ਸਾਰੀਆਂ ਗੱਲਾਂ ਸੁਣ ਕੇ ਰਾਣੋ ਵੀ ਬਹੁਤ ਹੈਰਾਨ ਹੋਈ। ਉਸ ਨੇ ਲਾਡੋ ਨੂੰ ਮਾਫ਼ ਹੀ ਨਹੀਂ ਕੀਤਾ ਸਗੋਂ ਆਪਣੀ ਮਾਂ ਦੇ ਕਹਿਣ ਉੱਤੇ ਸੁਨਹਿਰੀ ਵਾਲ਼ਾਂ ਵਾਲੀ ਗੁੱਡੀ ਲਾਡੋ ਨੂੰ ਘਰ ਰੱਖਣ ਵਾਸਤੇ ਦੇ ਦਿੱਤੀ।
-ਮਾ. ਹਰਵਿੰਦਰ ਸਿੰਘ ਪੂਹਲੀ
Comment here