ਚੰਡੀਗੜ-ਪੰਜਾਬ ਪੁਲੀਸ ਸਰੀਰਕ ਪੱਖੋ ਅਨਫਿਟ ਹੋਣ ਕਾਰਨ ਜੇਲ੍ਹ ਵਿਚੋਂ ਕੈਦੀ ਭੱਜਣ ’ਚ ਸਫਲ ਹੋ ਰਹੇ ਹਨ। ਇਸ ਲਈ ਵੱਧ ਭਾਰ ਵਾਲੇ (ਓਵਰਵੇਟ) ਤੇ ਅਣਫ਼ਿਟ ਪੁਲੀਸ ਮੁਲਾਜ਼ਮ ਹੁਣ ਸਵੇਰੇ ਸਾਜਰੇ ਗੋਗੜ ਘਟਾਉਣ ਲਈ ਪਸੀਨਾ ਵਹਾਉਣਗੇ। ਜ਼ਿਲ੍ਹਾ ਪੁਲੀਸ ਮੁਖੀ ਨੇ ਧਰੂਮਨ ਐੱਚ ਨਿੰਬਾਲੇ ਨੇ ਅਜਿਹੇ ਮੁਲਾਜ਼ਮਾਂ ਲਈ ਤਿੰਨ ਮਹੀਨੇ ਦਾ ਫ਼ਿਟਨਿਸ ਕੋਰਸ ਸ਼ੁਰੂ ਕਰਨ ਲਈ ਹਦਾਇਤਾਂ ਦਿੱਤੀਆਂ ਹਨ। ਇਸ ਕੋਰਸ ਦੌਰਾਨ ਦੌੜ, ਜੌਗਿੰਗ, ਡੰਡ-ਬੈਠਕਾਂ ਤੇ ਯੋਗ ਆਸਣ ਕਰਵਾਏ ਜਾਣਗੇ। ਇਸ ਦੀ ਰੋਜ਼ਾਨਾ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਹੋਵੇਗੀ। ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਨੇ ਇਸ ਮੁਹਿੰਮ ਲਈ ਐੱਸਪੀ ਸਥਾਨਕ ਗੁਰਦੀਪ ਸਿੰਘ ਨੂੰ ਨੋਡਲ ਅਫ਼ਸਰ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮ 24 ਘੰਟੇ ਦਿਨ ਅਤੇ ਰਾਤ ਡਿਊਟੀ ਕਰਨ ਨਾਲ ਉਨ੍ਹਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਸਮਾਂ ਨਹੀਂ ਮਿਲਦਾ ਹੈ। ਇਹ ਫਿਟਨੈੱਸ ਕੋਰਸ ਸਬੰਧਤ ਡੀਐੱਸਪੀਜ਼ ਤੇ ਥਾਣਾ ਮੁਖੀਆਂ ਤੇ ਯੂਨਿਟ ਵਿੰਗ ਇੰਚਾਰਜ ਆਪਣੇ ਅਧੀਨ ਤਾਇਨਾਤ ਕਰਮਚਾਰੀਆਂ ਨੂੰ ਸਵੇਰੇ 6 ਤੋਂ 8 ਵਜੇ ਤੱਕ ਕਰਵਾਉਣਗੇ। ਇਸ ਦੀ ਰੋਜ਼ਾਨਾ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਗੋਗੜ ਵਾਲੇ ਪੁਲੀਸ ਮੁਲਾਜ਼ਮਾਂ ਦਾ ਸਰੀਰਕ ਫ਼ਿਟਨੈੱਸ ਟੈਸਟ ਦਾ ਹੁਕਮ ਦਿੱਤਾ ਗਿਆ ਹੈ।
ਥਾਣਾ ਨਿਹਾਲ ਸਿੰਘ ਵਾਲਾ ਪੁਲੀਸ ਨੇ ਬੀਤੇ ਵਰ੍ਹੇ ਦੀ 16 ਸਤੰਬਰ ਨੂੰ 4 ਕਿੱਲੋ ਸਾਬਤ ਡੋਡੇ ਬਰਾਮਦ ਕੀਤੇ ਸਨ ਪਰ ਮੁਲਜ਼ਮ ਪੁਲੀਸ ਪਾਰਟੀ ਦੇ ਹੱਥ ਨਹੀਂ ਸੀ ਲੱਗਾ, ਤਾਂ ਮੁਲਜ਼ਮ ਮਲਕੀਤ ਸਿੰਘ ਉਰਫ਼ ਕਾਕਾ ਪਿੰਡ ਕਿਸ਼ਨਗੜ੍ਹ ਪੇਸ਼ਗੀ ਜ਼ਮਾਨਤ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਬਚਾਅ ਪੱਖ ਦੇ ਵਕੀਲ ਰਾਜੇਸ਼ ਭਠੇਜਾ ਨੇ ਹਾਈ ਕੋਰਟ ’ਚ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਦੌਰਾਨ ਅਜਿਹੇ ਨੁਕਤੇ ਉਠਾਏ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ, ਉਸ ਦੀ ਉਮਰ 45 ਸਾਲ ਹੈ, ਪੁਲੀਸ ਪਾਰਟੀ ਵਿੱਚ ਨੌਜਵਾਨ ਪੁਲੀਸ ਮੁਲਾਜ਼ਮ ਵੀ ਸ਼ਾਮਲ ਸਨ ਤੇ ਕੇਸ ਦੀ ਸਾਰੀ ਕਹਾਣੀ ਨੂੰ ਝੂਠਾ ਦੱਸਦੇ ਕਿਹਾ ਕਿ ਪੁਲੀਸ ਪਾਰਟੀ ਵਿੱਚ ਨੌਜਵਾਨ ਪੁਲੀਸ ਮੁਲਾਜ਼ਮ ਵੀ ਸਨ, ਪਰ ਉਹ ਕਿਉਂ ਕਾਬੂ ਨਹੀਂ ਕਰ ਸਕੇ। ਹਾਈ ਕੋਰਟ ਨੇ ਮੁਲਜ਼ਮ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਅਤੇ ਹਾਈ ਕੋਰਟ ਵੱਲੋਂ ਇੱਕ ਅਜਿਹਾ ਹੁਕਮ ਸੁਣਾ ਦਿਤਾ ਜਿਸ ਨਾਲ ਪੰਜਾਬ ਭਰ ਵਿਚ ਮੋਟੇ ਢਿੱਡ ਪੁਲੀਸ ਵਾਲਿਆਂ ਦੀ ਸ਼ਾਮਤ ਆ ਗਈ ਹੈ। ਮਾਣਯੋਗ ਜਸਟਿਸ ਅਰਵਿੰਦ ਸਿੰਘ ਸੰਗਵਾਲ ਨੇ ਕਿਹਾ ਸੀ ਕਿ ਆਮ ਤੌਰ ਉੱਤੇ ਬਹੁਤ ਕੇਸਾਂ ਵਿੱਚ ਕਿਹਾ ਕਿ ਜਾਂਦਾ ਹੈ ਕਿ ਮੁਲਜ਼ਮ ਫ਼ਰਾਰ ਹੋ ਗਿਆ। ਹਾਈ ਕੋਰਟ ਨੇ ਹੁਕਮ ਦਿੱਤਾ ਕਿ ਅਨਫਿਟ ਪੁਲੀਸ ਮੁਲਾਜ਼ਮਾਂ ਨੂੰ ਰੇਡ ਉੱਪਰ ਨਹੀਂ ਬਲਕਿ ਪੁਲੀਸ ਸਿਖਲਾਈ ਅਕੈਡਮੀ ਵਿੱਚ ਭੇਜਿਆ ਜਾਵੇ ਉਥੇ ਡਾਕਟਰਾਂ ਦੀ ਨਿਗਰਾਨੀ ਹੇਠ ਸਰੀਰਕ ਟੈਸਟ ਲਿਆ ਜਾਵੇ, ਕਿਉਂਕਿ ਅਨਫਿੱਟ ਪੁਲੀਸ ਮੁਲਾਜ਼ਮਾਂ ਵੱਲੋਂ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਕਾਮਯਾਬ ਨਹੀ ਹੁੰਦੇ। ਅਪਰਾਧੀ ਪੁਲੀਸ ਟੀਮ ਦੀ ਹਾਜ਼ਰੀ ’ਚੋਂ ਫਰਾਰ ਹੋ ਜਾਂਦੇ ਹਨ।
Comment here