ਅਪਰਾਧਸਿਆਸਤਖਬਰਾਂ

ਪਾਕਿ ਸੰਸਦ ਭਵਨ ’ਚ ਸੋਸ਼ਲ ਮੀਡੀਆ ਦੀ ਐਂਟਰੀ ’ਤੇ ਪਾਬੰਦੀ

ਇਸਲਾਮਾਬਾਦ-ਪਾਕਿਸਤਾਨ ਸੰਸਦ ਭਵਨ ’ਚ ਸੰਸਦ ਮੈਂਬਰਾਂ ਨਾਲ ਹੋਈ ਬਦਸਲੂਕੀ ਤੋਂ ਬਾਅਦ ਸਰਕਾਰ ਨੇ ਨਵਾਂ ਫੈਸਲਾ ਲਿਆ ਹੈ। ਪਾਕਿਸਤਾਨ ਨੈਸ਼ਨਲ ਅਸੈਂਬਲੀ ਸਕੱਤਰੇਤ ਨੇ ਕਥਿਤ ਤੌਰ ’ਤੇ ਯੂਟਿਊਬਰਸ, ਟਿਕਟਾਕਰਸ ਤੇ ਹੋਰ ਸੋਸ਼ਲ ਮੀਡੀਆ ਵਿਅਕਤੀਆਂ ਦੇ ਸੰਸਦ ਭਵਨ ’ਚ ਦਾਖ਼ਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਮਾਮਲਾ ਪ੍ਰੈੱਸ ਰਿਪੋਰਟਰਜ਼ ਐਸੋਸੀਏਸ਼ਨ ਕੋਲ ਉਠਾਇਆ ਗਿਆ, ਜਿਸ ਨੇ ਇਸ ਘਟਨਾ ਤੋਂ ਆਪਣੇ-ਆਪ ਨੂੰ ਦੂਰ ਕਰ ਲਿਆ ਤੇ ਅਧਿਕਾਰੀਆਂ ਨੂੰ ਸਦਨ ਦੀ ਪ੍ਰੈੱਸ ਗੈਲਰੀ ਤੇ ਪ੍ਰੈੱਸ ਲਾਊਂਜ ’ਚ ਅਣਅਧਿਕਾਰਤ ਵਿਅਕਤੀਆਂ ਦੇ ਦਾਖ਼ਲੇ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ। ਘਟਨਾ ਨੂੰ ਪ੍ਰੈੱਸ ਰਿਪੋਰਟਰਜ਼ ਐਸੋਸੀਏਸ਼ਨ ਨਾਲ ਸਾਂਝਾ ਕੀਤੇ ਜਾਣ ਤੋਂ ਬਾਅਦ ਸੰਸਥਾ ਨੇ ਕਿਹਾ ਕਿ ਇਹ ਸਿਰਫ ਆਪਣੇ ਮੈਂਬਰਾਂ ਲਈ ਜ਼ਿੰਮੇਵਾਰ ਹੈ ਨਾ ਕਿ ਯੂਟਿਊਬਰ ਤੇ ਸੋਸ਼ਲ ਮੀਡੀਆ ਪ੍ਰਭਾਵਿਤ ਕਰਨ ਵਾਲਿਆਂ ਲਈ ਨਹੀਂ। ਐਸੋਸੀਏਸ਼ਨ ਦੇ ਜਨਰਲ ਸਕੱਤਰ ਆਸਿਫ਼ ਬਸ਼ੀਰ ਚੌਧਰੀ ਨੇ ਕਿਹਾ ਕਿ ਉਹ ਨਾਗਰਿਕ ਪੱਤਰਕਾਰਾਂ ’ਤੇ ਕਿਸੇ ਵੀ ਪਾਬੰਦੀ ਦਾ ਸਮਰਥਨ ਨਹੀਂ ਕਰਦੇ ਹਨ।

Comment here