ਚਲੰਤ ਮਾਮਲੇਦੁਨੀਆਪ੍ਰਵਾਸੀ ਮਸਲੇ

ਪਾਕਿ ਦੇ ਕਾਲੀ ਮਾਤਾ ਮੰਦਰ ’ਚ ਤਿੰਨ ਰੋਜ਼ਾ ਤਿਉਹਾਰ ਸ਼ੁਰੂ

ਗੁਰਦਾਸਪੁਰ-ਪਾਕਿਸਤਾਨ ਵਿਚ ਹਿੰਦੂਆਂ ਦੇ ਬਹੁਤ ਸਾਰੇ ਤੀਰਥ ਅਸਥਾਨ ਹਨ। ਪਾਕਿਸਤਾਨ ਦੇ ਬਲੋਚਿਸਤਾਨ ਰਾਜ ਦੇ ਕਲਾਤ ਇਲਾਕੇ ’ਚ ਵਿਸ਼ਵ ਪ੍ਰਸਿੱਧ ਹਿੰਦੂਆਂ ਦੇ ਕਾਲੀ ਮਾਤਾ ਮੰਦਰ ’ਚ ਤਿੰਨ ਰੋਜ਼ਾ ਪ੍ਰੋਗਰਾਮ ਧਾਰਮਿਕ ਰੀਤੀ ਰਿਵਾਜ ਨਾਲ ਧੂਮਧਾਮ ਨਾਲ ਸ਼ੁਰੂ ਹੋਇਆ। ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਹਿੰਦੂ ਫਿਰਕੇ ਦੇ ਪਰਿਵਾਰ ਸ਼ਾਮਲ ਹੋਏ। ਇਸ ਕਾਲੀ ਮਾਤਾ ਮੰਦਰ ’ਚ ਏਸ਼ੀਆਂ ਦੀ ਦੂਜੀ ਸਭ ਤੋਂ ਵਿਸ਼ਾਲ ਕਾਲੀ ਮਾਤਾ ਦੀ ਮੂਰਤੀ ਸਥਾਪਤ ਹੈ ਅਤੇ ਮਾਨਤਾ ਹੈ ਕਿ ਇਹ ਮੰਦਰ ਲਗਭਗ 15000 ਸਾਲ ਪੁਰਾਣਾ ਹੈ। ਤਿੰਨ ਦਿਨ ਚੱਲਣ ਵਾਲੇ ਇਸ ਧਾਰਮਿਕ ਪ੍ਰੋਗਰਾਮ ’ਚ ਹਿੰਦੂਆਂ ਦੇ ਨਾਲ-ਨਾਲ ਮੁਸਲਿਮ ਫਿਰਕੇ ਦੇ ਲੋਕ ਵੀ ਸ਼ਾਮਲ ਹੋਏ।

Comment here