ਸਿਆਸਤਖਬਰਾਂਪ੍ਰਵਾਸੀ ਮਸਲੇ

ਕੈਨੇਡਾ ‘ਚ ਮਨਜੀਤ ਮਿਨਹਾਸ ਆਨਰੇਰੀ ਲੈਫਟੀਨੈਂਟ ਕਰਨਲ ਨਿਯੁਕਤ

ਟੋਰਾਂਟੋ-ਵਿਦੇਸ਼ਾਂ ਵਿਚ ਵਸੇ ਪੰਜਾਬੀ ਆਪਣੀ ਮਿਹਨਤ ਨਾਲ ਬੁਲੰਦੀਆਂ ਸਰ ਕਰ ਰਹੇ ਹਨ। ਭਾਰਤੀ ਮੂਲ ਦੀ ਕੈਨੇਡਾ ਦੀ ਨਾਮੀ ਐਂਟਰਾਪ੍ਰੋਨੋਰ/ਅਤੇ ਸਫਲ ਉਦਯੋਗਪਤੀ ਅਤੇ ਟੀ.ਵੀ. ਸ਼ਖ਼ਸੀਅਤ ਮਨਜੀਤ ਮਿਨਹਾਸ ਨੂੰ ਵੱਡਾ ਸਨਮਾਨ ਮਿਲਿਆ ਹੈ। ਉਨ੍ਹਾਂ ਨੂੰ ਕੈਨੇਡੀਅਨ ਆਰਮਡ ਫੋਰਸਿਜ਼ ਅਤੇ ‘ਕਵੀਨਸ ਓਨ ਰਾਈਫਲਜ਼ ਆਫ ਕੈਨੇਡਾ ਦੇ ਆਨਰੇਰੀ ਲੈਫਟੀਨੈਂਟ ਕਰਨਲ ਵਜੋਂ ਨਿਯੁਕਤ ਕੀਤਾ ਗਿਆ ਹੈ। ਮਨਜੀਤ ਮਿਨਹਾਸ ਨੇ ਖੁਦ ਵੀ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਸਮੇਤ ਸਾਂਝੀ ਕੀਤੀ ਹੈ।
ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, ‘ਕੈਨੇਡੀਅਨ ਆਰਮਡ ਫੋਰਸਿਜ਼ ਅਤੇ ਕਵੀਨਜ਼ ਓਨ ਰਾਈਫਲਜ਼ ਆਫ ਕੈਨੇਡਾ ਲਈ ਨਵੇਂ ਆਨਰੇਰੀ ਲੈਫਟੀਨੈਂਟ ਕਰਨਲ ਵਜੋਂ ਨਿਯੁਕਤ ਕੀਤੇ ਜਾਣ ‘ਤੇ ਮੈਂ ਮਾਣ ਮਹਿਸੂਸ ਕਰ ਰਹੀ ਹਾਂ।’ ਉਨ੍ਹਾਂ ਨੂੰ ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਅਨੰਦ ਨੇ ਵੀ ਵਧਾਈ ਦਿੱਤੀ ਹੈ। ਅਨੀਤਾ ਅਨੰਦ ਨੇ ਕੁਝ ਤਸਵੀਰਾਂ ਸਾਂਝੀਆਂ ਕਰ ਕੇ ਕਿਹਾ ਕਿ ਕਵੀਨਜ਼ ਓਨ ਰਾਈਫਲਜ਼ ਦੇਸ਼ ਦੀ ਸਭ ਤੋਂ ਪੁਰਾਣੀ ਸੇਵਾ ਨਿਭਾਉਂਦੀ ਕੈਨੇਡਾ ਦੀ ਇੰਫੈਂਟਰੀ ਰੈਜ਼ੀਮੈਂਟ ਹੈ ਅਤੇ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਭਾਰਤੀ ਮੂਲ ਦੀ ਮਨਜੀਤ ਮਿਨਹਾਸ ਔਨਰੇਰੀ ਲੈਫ: ਕਰਨਲ ਬਣ ਗਈ ਹੈ।

Comment here