ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਨਾਟੋ ਮੈਂਬਰ ਬਣਨ ਤੋਂ ਬਾਅਦ ਸਵੀਡਨ ਨਾਲ ਵਿਹਾਰ ਤੈਅ ਕਰਾਂਗੇ-ਰੂਸ

ਮਾਸਕੋ– ਨਾਟੋ ਦੀ ਮੈਂਬਰਸ਼ਿਪ ਕਰਕੇ ਯੂਕਰੇਨ ‘ਤੇ ਹਮਲਾ ਕਰਨ ਵਾਲੇ ਰੂਸ ਨੇ ਹੋਰ ਮੁਲਕਾਂ ਨੂੰ ਵੀ ਘੂਰੀ ਵੱਟੀ ਹੈ। ਰੂਸ ਦਾ ਕਹਿਣਾ ਹੈ ਕਿ ਉਸ ਨੇ ਸਵੀਡਨ ਨੂੰ ਸਪੱਸ਼ਟ ਕੀਤਾ ਕਿ ਉਸ ਦੇ ਨਾਟੋ ‘ਚ ਸ਼ਾਮਲ ਹੋਣ ਤੋਂ ਬਾਅਦ ਗਠਜੋੜ ਦੇਸ਼ ‘ਚ ਫੌਜ ਦੀ ਤਾਇਨਾਤੀ ਕਿਸ ਤਰ੍ਹਾਂ ਨਾਲ ਕਰਦਾ ਹੈ, ਮਾਸਕੋ ਦਾ ਵਿਵਹਾਰ ਭਵਿੱਖ ‘ਚ ਉਸ ‘ਤੇ ਆਧਾਰਿਤ ਹੋਵੇਗਾ। ਰੂਸ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ ‘ਚ ਕਿਹਾ ਕਿ ਅਧਿਕਾਰੀਆਂ ਨੇ ਸਵੀਡਨ ਦੀ ਰਾਜਦੂਤ ਮਲੇਨਾ ਮਰਡ ਦੀ ਬੇਨਤੀ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਰੂਸ ਨੂੰ ਸਵੀਡਨ ਦੀ ਨਾਟੋ ਨਾਲ ਜੁੜੀਆਂ ਇੱਛਾਵਾਂ ਬਾਰੇ ਦੱਸਿਆ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਉਸ ਨੇ ਪ੍ਰਤੀਕਿਰਿਆ ਦਿੱਤੀ ਹੈ ਕਿ ‘ਰਾਸ਼ਟਰੀ ਸੁਰੱਖਿਆ ਯਕੀਨੀ ਕਰਨ ਦੇ ਤਰੀਕੇ ਦੀ ਚੋਣ ਕਰਨਾ ਹਰੇਕ ਰਾਸ਼ਟਰ ਦਾ ਪ੍ਰਭੂਸੱਤਾ ਦਾ ਅਧਿਕਾਰ ਹੈ ਪਰ ਇਸ ਦੇ ਨਾਲ ਹੀ ਉਸ ਨੂੰ ਦੂਜੇ ਦੇਸ਼ਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਨਹੀਂ ਕਰਨਾ ਚਾਹੀਦਾ।

Comment here