ਬਿਜਨੌਰ-ਇਥੋਂ ਦੇ ਹੈੱਡਕੁਆਰਟਰ ਦੇ ਕੋਤਵਾਲੀ ਇਲਾਕੇ ਵਿਚ ਦਾਦੀ ਨੇ ਆਪਣੇ 7 ਸਾਲਾ ਪੋਤੇ ਦੀ ਬਿਮਾਰੀ ਤੋਂ ਤੰਗ ਆ ਕੇ ਕਥਿਤ ਤੌਰ ‘ਤੇ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਕ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਿਜਨੌਰ ਕੋਤਵਾਲੀ ਦੇ ਐੱਸਐੱਚਓ ਜੀਤ ਸਿੰਘ ਨੇ ਦੱਸਿਆ ਕਿ ਲੜਕਾ ਸਮਦ ਬੁੱਧਵਾਰ ਨੂੰ ਸਦਰ ਬਾਜ਼ਾਰ ‘ਚ ਆਪਣੇ ਘਰ ਵਿਚ ਮ੍ਰਿਤਕ ਪਾਇਆ ਗਿਆ। ਪੁਲਿਸ ਨੇ ਦੱਸਿਆ ਕਿ ਸਮਦ ਦੀ ਮਾਂ ਸ਼ਮਾ, ਜੋ ਆਪਣੇ ਮਾਤਾ-ਪਿਤਾ ਦੇ ਘਰ ਰਹਿ ਰਹੀ ਹੈ, ਨੇ ਆਪਣੀ ਸੱਸ ਬੁੰਦੀਆ ਉਤੇ ਪੁੱਤਰ ਦੀ ਹੱਤਿਆ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਸੀ। ਐਸਐਚਓ ਨੇ ਦੱਸਿਆ ਕਿ ਸਮਦ ਦੀ ਪੋਸਟਮਾਰਟਮ ਰਿਪੋਰਟ ਵਿੱਚ ਦਮ ਘੁੱਟਣ ਕਾਰਨ ਮੌਤ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਬੁੰਦੀਆ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁੱਛ ਪੜਤਾਲ ਦੌਰਾਨ ਉਸ ਨੇ ਕਬੂਲ ਕੀਤਾ ਕਿ ਲੜਕੇ ਨੂੰ ਮਾਰਿਆ ਹੈ। ਬੁੰਦੀਆ ਨੇ ਦੱਸਿਆ ਕਿ ਸਮਦ ਬਿਮਾਰ ਰਹਿੰਦਾ ਸੀ ਅਤੇ ਉਹ ਉਸ ਦੀ ਬਿਮਾਰੀ ਤੋਂ ਤੰਗ ਆ ਗਈ ਸੀ। ਪੁਲਿਸ ਮੁਤਾਬਕ ਬੁੰਦੀਆ ਦਾ ਲੜਕਾ ਆਰਿਫ ਦਿੱਲੀ ‘ਚ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਸ਼ਮਾ ਪਿਛਲੇ ਕਾਫੀ ਸਮੇਂ ਤੋਂ ਕਿਸੇ ਵਿਵਾਦ ਕਾਰਨ ਆਪਣੇ ਪੇਕੇ ਘਰ ਰਹਿ ਰਹੀ ਹੈ।
Comment here