ਸਿਆਸਤਸਿਹਤ-ਖਬਰਾਂਖਬਰਾਂਦੁਨੀਆ

ਚੀਨ ’ਚ ਕੋਰੋਨਾ ਕਾਰਨ ਸਖ਼ਤੀ ਦੇ ਹੁਕਮ

ਬੀਜਿੰਗ-ਚੀਨ ’ਚ ਸਰਤਰੁੱਤ ਓਲੰਪਿਕ ਸ਼ੁਰੂ ਹੋਣ ਤੋਂ ਤਕਰੀਬਨ ਦੋ ਹਫ਼ਤੇ ਪਹਿਲਾਂ ਵੱਖ-ਵੱਖ ਥਾਵਾਂ ਤੋਂ ਇਨਫੈਕਸ਼ਨ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਬੀਜਿੰਗ ਨੇ ਅੰਤਰਰਾਸ਼ਟਰੀ ਸਕੂਲਾਂ ਦੇ ਬੱਚਿਆਂ ਨੂੰ ਅਗਲੇ ਹਫ਼ਤੇ ਤੋਂ ਟੈਸਟ ਕਰਵਾਉਣ ਦਾ ਹੁਕਮ ਦਿੱਤਾ ਹੈ। ਨਾਗਰਿਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਬਹੁਤ ਜ਼ਰੂਰੀ ਹੋਣ ’ਤੇ ਹੀ ਯਾਤਰਾ ਕਰਨ ਕਿਉਂਕਿ ਜੇਕਰ ਉਹ ਕੋਵਿਡ ਦੇ ਕਹਿਰ ਵਾਲੇ ਕਿਸੇ ਸ਼ਹਿਰ ਜਾਂ ਖੇਤਰ ਦਾ ਦੌਰਾ ਕਰਦੇ ਹਨ ਤਾਂ ਉਨ੍ਹਾਂ ਨੂੰ ਵਾਪਸ ਜਾਣ ਦੀ ਇਜਾਜ਼ਤ ਦੇਣ ਦੀ ਕੋਈ ਗਾਰੰਟੀ ਨਹੀਂ ਹੋਵੇਗੀ। ਰਾਜਧਾਨੀ ਤੋਂ ਲੱਗਭਗ ਇਕ ਘੰਟੇ ਦੀ ਦੂਰੀ ’ਤੇ ਸਥਿਤ ਤਿਆਨਜਿਨ ਸ਼ਹਿਰ ਨੇ ਸ਼ਨੀਵਾਰ ਸਵੇਰ ਤੋਂ ਜਨਤਕ ਜਾਂਚ ਦੇ ਤੀਜੇ ਦੌਰ ਦੀ ਸਮੂਹਿਕ ਜਾਂਚ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ, ਜਿਸ ਨੂੰ 24 ਘੰਟਿਆਂ ’ਚ ਪੂਰਾ ਕੀਤਾ ਜਾਵੇਗਾ। ਤਿਆਨਜਿਨ ’ਚ ਇਕ ਬੰਦਰਗਾਹ ਹੈ ਅਤੇ ਇਹ ਵਿਨਿਰਮਾਣ ਦਾ ਕੇਂਦਰ ਹੈ।
ਇਹ ਉਨ੍ਹਾਂ ਛੇ ਸ਼ਹਿਰਾਂ ’ਚ ਸ਼ਾਮਲ ਹੈ, ਜਿਥੇ ਸਰਕਾਰ ਲਾਗ ਦੇ ਹਰ ਕੇਸ ਦਾ ਪਤਾ ਲਾਉਣ ਦੀ ਨੀਤੀ ਦੇ ਤਹਿਤ ਲਾਕਡਾਊਨ ਅਤੇ ਹੋਰ ਪਾਬੰਦੀਆਂ ਲਗਾ ਰਹੀ ਹੈ। ਇਸ ਸ਼ਹਿਰ ਦੀ ਬੀਜਿੰਗ ਨਾਲ ਨੇੜਤਾ ਵਿਸ਼ੇਸ਼ ਤੌਰ ’ਤੇ ਚਿੰਤਾਜਨਕ ਹੈ ਅਤੇ ਅਧਿਕਾਰੀਆਂ ਨੇ ਦੋਵਾਂ ਸ਼ਹਿਰਾਂ ਵਿਚਕਾਰ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਹਨ। ਵਾਹਨ ਬਣਾਉਣ ਵਾਲੀ ਵਾਕਸਵੈਗਨ ਏਜੀ ਨੇ ਕਿਹਾ ਕਿ ਉਸ  ਨੇ ਤਿਆਨਜਿਨ ’ਚ ਦੋ ਫੈਕਟਰੀਆਂ ਨੂੰ ਬੰਦ ਕਰ ਦਿੱਤਾ ਅਤੇ ਕਰਮਚਾਰੀਆਂ ਦੀ ਦੋ ਵਾਰ ਜਾਂਚ ਕੀਤੀ ਗਈ ਹੈ। ਚੀਨ ਨੇ ਯੂਰਪ, ਕੈਨੇਡਾ, ਅਮਰੀਕਾ, ਇੰਡੋਨੇਸ਼ੀਆ ਤੇ ਹੋਰ ਥਾਵਾਂ ਤੋਂ ਆਉਣ ਵਾਲੀਆਂ ਦਰਜਨਾਂ ਵਿਦੇਸ਼ੀ ਉਡਾਣਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ੀ ਯਾਤਰੀਆਂ ਦੇ ਇਥੇ ਪਹੁੰਚਣ ’ਤੇ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਵਿੱਤੀ ਕੇਂਦਰ ਅਖਵਾਉਣ ਵਾਲੇ ਸ਼ੰਘਾਈ ਸ਼ਹਿਰ ’ਚ ਉਮੀਦ ਮੁਤਾਬਕ ਬਹੁਤ ਘੱਟ ਕੇਸ ਆਏ ਹਨ ਪਰ ਉਸ ਨੇ ਵੀ ਕੁਝ ਯਾਤਰਾ ਪਾਬੰਦੀਆਂ ਵੀ ਲਾਗੂ ਕੀਤੀਆਂ ਹਨ।

Comment here