ਅਪਰਾਧਸਿਆਸਤਖਬਰਾਂ

ਸ਼ਰਾਬ ਮਾਮਲੇ ’ਚ ਹੋਈਆਂ ਮੌਤਾਂ ਲਈ ਪ੍ਰਸ਼ਾਸਨ ਜ਼ਿੰਮੇਵਾਰ-ਜਾਇਸਵਾਲ

ਪਟਨਾ–ਬੀਤੇ ਦਿਨੀਂ ਭਾਜਪਾ ਦੀ ਬਿਹਾਰ ਇਕਾਈ ਦੇ ਪ੍ਰਧਾਨ ਸੰਜੇ ਜਾਇਸਵਾਲ ਨੇ ਨਾਲੰਦਾ ਸ਼ਰਾਬ ਤਰਾਸਦੀ ਨੂੰ ਲੈ ਕੇ ਨਿਤੀਸ਼ ਕੁਮਾਰ ਸਰਕਾਰ ਦੀ ਆਲੋਚਨਾ ਕੀਤੀ, ਜਿਸ ਵਿਚ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੀਨੀਅਰ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ’ਤੇ ਸੂਬੇ ਵਿਚ ਸ਼ਰਾਬ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਜਾਇਸਵਾਲ ਨੇ ਇਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਇਸ ਦੇ ਲਈ ਸੀਨੀਅਰ ਅਧਿਕਾਰੀ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਓਧਰ ਨਾਲੰਦਾ ਦੇ ਪੁਲਸ ਸੁਪਰਡੈਂਟ ਅਸ਼ੋਕ ਮਿਸ਼ਰਾ ਮੁਤਾਬਕ ਸੰਬੰਧਤ ਥਾਣੇ ਸੋਹਸਰਾਏ ਦੇ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ 8 ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਪੁਲਸ ਸੁਪਰਡੈਂਟ ਨੇ ਕਿਹਾ ਕਿ ਸਾਰੀਆਂ ਮੌਤਾਂ ਨਾਲੰਦਾ ਜ਼ਿਲਾ ਹੈੱਡਕੁਆਰਟਰ ਬਿਹਾਰਸ਼ਰੀਫ ਸ਼ਹਿਰ ਦੇ ਛੋਟੀ ਪਹਾੜੀ ਅਤੇ ਪਹਾੜੀ ਤੱਲੀ ਇਲਾਕਿਆਂ ਵਿਚ ਹੋਈਆਂ ਹਨ। ਉਨ੍ਹਾਂ ਕਿਹਾ ਕਿ ਐਤਵਾਰ ਸਵੇਰੇ ਦਮ ਤੋੜਨ ਵਾਲੇ 3 ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਸ਼ੁੱਕਰਵਾਰ ਰਾਤ ਸ਼ਰਾਬ ਦਾ ਸੇਵਨ ਕੀਤਾ ਸੀ।

Comment here