ਕੀਵ-ਰੂਸ ਯੁੱਧ ਦੇ ਵਿਚਕਾਰ ਯੂਕਰੇਨ ਵਿੱਚ ਇਸ ਵਾਰ ਕ੍ਰਿਸਮਿਸ ਦਾ ਉਤਸ਼ਾਹ ਗਾਇਬ ਹੈ। ਰਾਜਧਾਨੀ ਕੀਵ ਸਮੇਤ ਜ਼ਿਆਦਾਤਰ ਸ਼ਹਿਰਾਂ ਵਿਚ ਨਾਮਾਤਰ ਥਾਵਾਂ ’ਤੇ ਸਜਾਵਟ ਕੀਤੀ ਗਈ ਹੈ ਅਤੇ ਜਸ਼ਨ ਨੂੰ ਲੈ ਕੇ ਲੋਕਾਂ ਵਿਚ ਕੋਈ ਉਤਸ਼ਾਹ ਨਹੀਂ ਹੈ। ਇੱਕ ਸਾਲ ਪਹਿਲਾਂ, ਕੀਵ ਦੇ ਸੋਫੀਆ ਸਕੁਏਅਰ ’ਤੇ ਵੱਡੇ ਕ੍ਰਿਸਮਸ ਟਰੀ ਅਤੇ ਪਲਾਜ਼ਾ ਨੂੰ ਹਜ਼ਾਰਾਂ ਲਾਈਟਾਂ ਨਾਲ ਜਗਮਗਾਇਆ ਗਿਆ ਸੀ। ਜੰਗ ਦੇ ਦਰਮਿਆਨ ਇਸ ਵਾਰ ਇੱਥੇ ਨਾਮਾਤਰ ਦਰੱਖਤ ਹੀ ਲਗਾਏ ਗਏ ਹਨ। ਹਾਲ ਹੀ ਦੇ ਮਹੀਨਿਆਂ ਵਿੱਚ, ਰੂਸੀ ਫੌਜ ਨੇ ਕੜਾਕੇ ਦੀ ਠੰਡ ਵਿੱਚ ਯੂਕਰੇਨ ਦੇ ਬਿਜਲੀ ਸੰਕਟ ਨੂੰ ਡੂੰਘਾ ਕਰਨ ਦੇ ਉਦੇਸ਼ ਨਾਲ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ।
ਯੂਕਰੇਨ ਦੀ ਸਰਕਾਰ ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਸਪਲਾਈ ਨੂੰ ਬਹਾਲ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ, ਪਰ ਰਾਜਧਾਨੀ ਦੇ 30 ਲੱਖ ਤੋਂ ਵੱਧ ਵਸਨੀਕਾਂ ਸਮੇਤ, ਦੇਸ਼ ਵਿੱਚ ਹਰ ਥਾਂ ਬਿਜਲੀ ਨੂੰ ਜਲਦੀ ਬਹਾਲ ਕਰਨਾ ਅਸੰਭਵ ਹੈ। ਲਗਾਤਾਰ ਬਿਜਲੀ ਦੇ ਕੱਟਾਂ ਕਾਰਨ ਇਸ ਵਾਰ ਕ੍ਰਿਸਮਿਸ ’ਤੇ ਕੋਈ ਚਮਕ ਨਹੀਂ ਹੈ। ਹਾਲਾਂਕਿ ਤਿਉਹਾਰ ਲਈ ਕੁਝ ਲੋਕ ਆਪਣੇ ਪੱਧਰ ਤੋਂ ਕੋਸ਼ਿਸ਼ ਵੀ ਕਰ ਰਹੇ ਹਨ। ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ‘ਕ੍ਰਿਸਮਸ ਟਰੀ’ ਲਗਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸਨੂੰ ‘ਅਜਿੱਤ ਦਾ ਰੁੱਖ’ ਦਾ ਨਾਮ ਦਿੱਤਾ ਜਾਵੇਗਾ।
ਉਸ ਨੇ ਕਿਹਾ, ‘‘ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਰੂਸ ਨੂੰ ਆਪਣੇ ਬੱਚਿਆਂ ਤੋਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਨੂੰ ਖੋਹਣ ਨਹੀਂ ਦੇਵਾਂਗੇ।’’ ‘‘‘ਅਜਿੱਤਤਾ ਦੇ ਰੁੱਖ’’ ਬਾਰੇ ਉਨ੍ਹਾਂ ਕਿਹਾ ਕਿ ਇਹ ਨਾਂ ਇਸ ਲਈ ਰੱਖਿਆ ਗਿਆ ਹੈ ਕਿਉਂਕਿ ‘ਯੂਕਰੇਨ ਦੇ ਲੋਕਾਂ ਨੂੰ ਤੋੜਿਆ ਨਹੀਂ ਜਾ ਸਕਦਾ।’ ਇਸ ‘ਕ੍ਰਿਸਮਸ ਟਰੀ’ ਦਾ ਉਦਘਾਟਨ 19 ਦਸੰਬਰ ਨੂੰ ਕੀਤਾ ਗਿਆ ਸੀ। ਉਸੇ ਦਿਨ, ਰੂਸੀ ਸੈਨਿਕਾਂ ਨੇ ਕੀਵ ਵਿੱਚ ਡਰੋਨ ਹਮਲੇ ਕੀਤੇ, ਜਿਸ ਨਾਲ ਇੱਕ ਪਾਵਰ ਪਲਾਂਟ ਨੂੰ ਨੁਕਸਾਨ ਪਹੁੰਚਿਆ। ਪਹਿਲੇ ਸਾਲਾਂ ਵਿੱਚ, ਸੋਫੀਆ ਸਕੁਏਅਰ ’ਤੇ ਸੰਗੀਤ ਗੂੰਜਦਾ ਸੀ, ਲੋਕ ਜਸ਼ਨ ਮਨਾਉਂਦੇ ਪ੍ਰਤੀਤ ਹੁੰਦੇ ਸਨ। ਇਹ ਇਲਾਕਾ ਹਜ਼ਾਰਾਂ ਬਲਬਾਂ ਦੀ ਰੌਸ਼ਨੀ ਵਿੱਚ ਇਸ਼ਨਾਨ ਕਰਦਾ ਸੀ। ਇਸ ਵਾਰ ਸਿਰਫ਼ ਜਨਰੇਟਰ ਦੀ ਆਵਾਜ਼ ਗੂੰਜ ਰਹੀ ਹੈ ਜਿਸ ਕਾਰਨ ਚਾਰੇ ਪਾਸੇ ਰੋਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ।
ਜਦੋਂ ਕੀਵ ਦੇ ਪ੍ਰਸ਼ਾਸਨ ਨੇ ‘ਕ੍ਰਿਸਮਸ ਟਰੀ’ ਲਗਾਉਣ ਦਾ ਫੈਸਲਾ ਕੀਤਾ ਸੀ ਤਾਂ ਇਸ ’ਤੇ ਵੀ ਬਹਿਸ ਹੋਈ ਸੀ ਕਿ ਕੀ ਇਸ ਦੁਖਾਂਤ ਦੇ ਸਾਲ ’ਚ ਕੋਈ ਸਮਾਗਮ ਕਰਨਾ ਉਚਿਤ ਹੋਵੇਗਾ। ਇਸ ਤਰ੍ਹਾਂ ਦੀ ਚਰਚਾ ਦੇਸ਼ ਦੇ ਕਈ ਹੋਰ ਖੇਤਰਾਂ ’ਚ ਵੀ ਹੋਈ ਅਤੇ ਕੁਝ ਖੇਤਰਾਂ ’ਚ ਵੀ ਅਜਿਹਾ ਫੈਸਲਾ ਲਿਆ ਗਿਆ। ਹਾਲਾਂਕਿ ਕੁਝ ਲੋਕ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਸੋਮਵਾਰ ਨੂੰ ਕ੍ਰਿਸਮਸ ਟ੍ਰੀ ਦੇ ਉਦਘਾਟਨ ਮੌਕੇ 56 ਸਾਲਾ ਓਲੇਹ ਸ਼ਕੁਨ ਨੇ ਕਿਹਾ, ‘ਅਸੀਂ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਘੱਟੋ-ਘੱਟ ਇਸ ਤਰ੍ਹਾਂ ਦੇ ਸਮੇਂ ਵਿੱਚ ਕੁਝ ਦੇਖ ਸਕਦੇ ਹਾਂ।’ ਅੰਨਾ ਹੋਲੋਵਿਨਾ (27) ਨੇ ਕਿਹਾ ਕਿ ਉਹ ਲੁਹਾਨਸਕ ਵਿੱਚ ਆਪਣੇ ਜੱਦੀ ਸ਼ਹਿਰ ਨੂੰ ਯਾਦ ਕਰਦੀ ਹੈ, ਜਿਸ ਵਿੱਚ 2014 ਤੋਂ ਰੂਸੀ ਫੌਜਾਂ ਨੇ ਕਬਜ਼ਾ ਕਰ ਲਿਆ ਹੈ।

Comment here