ਪੁਣੇ : ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਨੇ ਕੱਲ੍ਹ ਮਹਾਰਾਸ਼ਟਰ ਸਰਕਾਰ ਨੂੰ ਚਿੱਠੀ ਲਿਖੀ ਹੈ। ਜਿਸ ਵਿੱਚ ਉਨ੍ਹਾਂ ਨੇ ਸ਼ਰਾਬ ਨੀਤੀ ਦੇ ਖ਼ਿਲਾਫ਼ ਉਹ 14 ਫਰਵਰੀ ਤੋਂ ਅਹਿਮਦਨਗਰ ਜ਼ਿਲ੍ਹੇ ’ਚ ਸਥਿਤ ਆਪਣੇ ਪਿੰਡ ਰਾਲੇਗਾਂਵ ਸਿੱਧੀ ਵਿਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨ ਦੀ ਗੱਲ ਆਖੀ ਹੈ। ਦੱਰਅਸਲ ਇਸ ਨੀਤੀ ਤਹਿਤ ਸੂਬਾ ਸਰਕਾਰ ਨੇ ਪੰਜ ਹਜ਼ਾਰ ਰੁਪਏ ਸਾਲਾਨਾ ਲਾਇਸੈਂਸ ਫੀਸ ’ਤੇ ਸੁਪਰ ਮਾਰਕੀਟ ਅਤੇ ਕਰਿਆਨਾ ਦੁਕਾਨਾਂ ’ਤੇ ਸ਼ਰਾਬ ਵਿਕਰੀ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਮੁੱਦੇ ’ਤੇ ਅੰਨਾ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇਕ ਹੋਰ ਯਾਦ ਪੱਤਰ ਲਿਖਿਆ ਹੈ।
ਕਰਿਆਨਾ ਸਟੋਰਾਂ ਤੇ ਸ਼ਰਾਬ ਦੀ ਵਿਕਰੀ ਖਿਲਾਫ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ

Comment here