ਸਿਆਸਤਖਬਰਾਂ

610 ਕਸ਼ਮੀਰੀ ਪੰਡਿਤਾਂ ਨੂੰ ਜਾਇਦਾਦ ਵਾਪਸ ਮਿਲੀ: ਨਿੱਤਿਆਨੰਦ ਰਾਏ

ਨਵੀਂ ਦਿੱਲੀ : ਗ੍ਰਹਿ ਰਾਜ ਮੰਤਰੀ ਨਿੱਤਿਆਨੰਦ ਰਾਏ ਨੇ ਕੱਲ੍ਹ ਰਾਜ ਸਭਾ ’ਚ 610 ਪੰਡਿਤਾਂ ਨੂੰ ਉਨ੍ਹਾਂ ਦੀ ਜਾਇਦਾਦ ਉਨ੍ਹਾਂ ਨੂੰ ਵਾਪਸ ਕਰਨ ਦੀ ਗੱਲ ਆਖੀ ਅਤੇ ਕਿਹਾ ਕਿ ਅੱਤਵਾਦ ਕਾਰਨ ਆਪਣੀ ਜ਼ਮੀਨ-ਜਾਇਦਾਦ ਛੱਡ ਕੇ ਸੁਰੱਖਿਅਤ ਸਥਾਨਾਂ ’ਤੇ ਆਏ ਕਸ਼ਮੀਰੀ ਪੰਡਿਤਾਂ ਵਿਚੋਂ 610 ਦੀ ਜਾਇਦਾਦ ਉਨ੍ਹਾਂ ਨੂੰ ਵਾਪਸ ਦਿਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਸ਼ਮੀਰ ਤੋਂ ਹਿਜਰਤ ਕਰਨ ਵਾਲੇ ਲੋਕਾਂ ਲਈ ਸੂਬਾ ਸਰਕਾਰ ਨੇ ਤਿੰਨ ਹਜ਼ਾਰ ਨੌਕਰੀਆਂ ਦਾ ਪ੍ਰਬੰਧ ਕੀਤਾ ਹੈ। ਇਹ ਨੌਕਰੀਆਂ ਪ੍ਰਧਾਨ ਮੰਤਰੀ ਵਿਕਾਸ ਪੈਕੇਜ-2015 ਤਹਿਤ ਦਿੱਤੇ ਗਏ 1,080 ਕਰੋੜ ਰੁਪਏ ਦੇ ਖ਼ਰਚ ਤੋਂ ਪੈਦਾ ਹੋਈਆਂ ਹਨ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ’ਚ 1980-90 ਵਿਚਾਲੇ ਅੱਤਵਾਦ ਦੇ ਵਧਣ ਤੋਂ ਬਾਅਦ ਇਨ੍ਹਾਂ ਨੂੰ ਕਸ਼ਮੀਰ ਵਾਦੀ ਤੋਂ ਨਿਕਲ ਜਾਣ ਲਈ ਕਿਹਾ ਗਿਆ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਆਪਣੀਆਂ ਜਮੀਨਾਂ ਛੱਡ ਜੰਮੂ ’ਚ ਆ ਕੇ ਕੈਂਪਾਂ ਵਿਚ ਰਹਿਣ ਲੱਗੇ ਸਨ।

Comment here