ਸਿਆਸਤਖਬਰਾਂਚਲੰਤ ਮਾਮਲੇ

ਰਾਜਸਥਾਨ ਰੇਲ ਹਾਦਸਾ : 11 ਡੱਬੇ ਪਟੜੀ ਤੋਂ ਉਤਰੇ, ਕਈ ਯਾਤਰੀ ਜ਼ਖਮੀ

ਬਾਂਦਰਾ ਟਰਮੀਨਸ-ਜੋਧਪੁਰ ਸੂਰਿਆਨਗਰੀ ਐਕਸਪ੍ਰੈਸ ਟਰੇਨ ਦੇ ਅੱਠ ਡੱਬੇ ਜੋਧਪੁਰ ਡਿਵੀਜ਼ਨ ਦੇ ਰਾਜਕੀਵਾਸ-ਬੋਮਦਰਾ ਸੈਕਸ਼ਨ ਵਿਚਕਾਰ ਅੱਜ ਤੜਕੇ 3:27 ਵਜੇ ਪਟੜੀ ਤੋਂ ਉਤਰ ਗਏ। ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਰੇਲਗੱਡੀ ਦੇ ਪਟੜੀ ਤੋਂ ਉਤਰਨ ਕਾਰਨ 11 ਬੋਗੀਆਂ ਪ੍ਰਭਾਵਿਤ ਹੋਈਆਂ ਹਨ, ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਜਾਣਕਾਰੀ ਮੁਤਾਬਕ 3 ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਰੇਲਗੱਡੀ ਵਿੱਚ 150 ਸਕਾਊਟ ਗਾਈਡ ਵਿਦਿਆਰਥੀ ਵੀ ਸਵਾਰ ਸਨ, ਜੋ ਪਾਲੀ ਦੇ ਜੰਬੂਰੀ ਜਾ ਰਹੇ ਸਨ। ਜੋਧਪੁਰ ਤੋਂ ਇੱਕ ਦੁਰਘਟਨਾ ਰਾਹਤ ਰੇਲ ਗੱਡੀ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਸੂਰਿਆਨਗਰੀ ਐਕਸਪ੍ਰੈੱਸ ਦੇ ਪਟੜੀ ਤੋਂ ਉਤਰਨ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਫਸੇ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ।

Comment here