ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਦਲਿਤਾਂ ਨਾਲ ਏਨਾ ਵਿਤਕਰਾ ਹਾਲੇ ਵੀ ਕਿਉਂ?

ਵਿਸ਼ੇਸ਼ ਰਿਪੋਰਟ-ਰੋਹਿਨੀ

ਭਗਤ ਕਬੀਰ ਜੀ ਕਹਿੰਦੇ ਨੇ…ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ..

ਦੇਸ਼ ਵਿੱਚ ਜਾਤ ਪਾਤ ਦੇ ਵਖਰੇਵੇਂ ਦੇ ਅਕਸਰ ਮਾਮਲੇ ਵਾਪਰੇ ਰਹਿੰਦੇ ਹਨ। ਪੰਜਾਬ ਦੇ ਮਲੂਕਾ ਪਿੰਡ ਦਾ ਮਾਮਲਾ ਵੀ ਜਾਤ ਪਾਤ ਦੇ ਵਖਰੇਵੇਂ ਕਰਕੇ ਚਰਚਾ ਚ ਹੈ ਪਰ ਪਹਿਲਾਂ ਰਾਮ ਨਗਰੀ ਯੂ ਪੀ ਚਲਦੇ ਹਾਂ, ਜਿਥੇ ਚੌਥਾ ਥੰਮ ਮੀਡੀਆ ਦੇ ਖੇਮੇ ਚ ਜਾਤ ਪਾਤ ਦੇ ਵਖਰੇਵੇਂ ਦਾ ਇਕ ਮਾਮਲਾ ਨਸ਼ਰ ਹੋਇਆ ਹੈ ਯੂ ਪੀ ਦੇ ਦੋ ਪਤਰਕਾਰਾਂ ਦਾ ਜਾਤ ਪਾਤ ਨੂੰ ਲੈ ਕੇ ਸ਼ਬਦੀ ਯੁਧ ਥਾਣੇ ਤਕ ਜਾ ਪੁਜਿਆ ਹੈ। ਇਥੇ ਪੱਤਰਕਾਰ ਰਾਜੇਂਦਰ ਗੌਤਮ ਨੇ ਆਪਣੇ ਸਾਥੀ ਪੱਤਰਕਾਰ ਹੇਮੰਤ ਤਿਵਾਰੀ ਦੇ ਖਿਲਾਫ ਲਖਨਊ, ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਅੱਤਿਆਚਾਰ ਰੋਕੂ ਕਾਨੂੰਨ  ਤਹਿਤ ਐਫਆਈਆਰ ਦਰਜ ਕਰਵਾਈ ਹੈ। 44 ਸਾਲਾ ਗੌਤਮ ਦਲਿਤ ਭਾਈਚਾਰੇ ਨਾਲ ਸਬੰਧਤ ਹੈ। ਤੇ 56 ਸਾਲਾ ਹੇਮੰਤ ਬ੍ਰਾਹਮਣ ਹੈ। ਐਫਆਈਆਰ ਵਿੱਚ ਗੌਤਮ ਨੇ ਦੋਸ਼ ਲਾਇਆ ਸੀ ਕਿ ਤਿਵਾੜੀ ਉਸ ਬਾਰੇ ਕਥਿਤ ਤੌਰ ਤੇ ਜਾਤੀਸੂਚਕ ਟਿਪਣੀ ਕਰਦਾ ਸੀ  ਉਹ ਜਰਦਾ ਰਿਹਾ ਪਰ ਹੁਣ ਉਹ ਉਸਦੀ ਪਤਨੀ ਅਤੇ ਪੁੱਤਰ ‘ਤੇ ਵੀ ਜਾਤੀਵਾਦੀ ਕਟਾਖਸ਼ ਕਰਨ ਲਗਿਆ, ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਪਾ ਰਿਹਾ ਤੇ ਪੁਲਸ ਕੋਲ ਇਨਸਾਫ ਲਈ ਜਾ ਪੁਜਿਆ ਹੈ ਗੌਤਮ ਪ੍ਰੈੱਸ ਕੌਂਸਲ ਆਫ ਇੰਡੀਆ ਕੋਲ ਵੀ ਮਾਮਲੇ ਦੀ ਸ਼ਿਕਾਇਤ ਕਰਵਾਉਣ ਲਈ ਸੋਚ ਰਿਹਾ ਹੈਗੌਤਮ ਤਿਜਾਰਤ ਅਤੇ ਨਿਰਪੱਖ ਦਿਵਿਆ ਸੰਦੇਸ਼ ਦੇ ਨਾਂ ਹੇਠ ਦੋ ਅਖਬਾਰ ਚਲਾਉੰਦਾ ਹੈਉਸ ਨੇ ਉੱਤਰ ਪ੍ਰਦੇਸ਼ ਰਾਜ ਮਾਨਤਾ ਪ੍ਰਾਪਤ ਪੱਤਰਕਾਰ ਕਮੇਟੀ ਦੀਆਂ ਚੋਣਾਂ ਵਿੱਚ ਤਿਵਾੜੀ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਨਰਾਜ਼ ਤਿਵਾੜੀ ਨੇ ਉਸ ਨੂੰ ਕਥਿਤ ਤੌਰ ਤੇ ਜਾਤੀ ਸੂਚਕ ਗਾਲ੍ਹਾਂ ਦਿੱਤੀਆਂ। ਕਿ ਗੌਤਮ ਰਵਿਦਾਸੀਆ , ਭਾਵ ਚਮਾਰ ਭਾਈਚਾਰੇ ਨਾਲ ਸੰਬੰਧਤ ਹੈ ਤੇ ਤਿਵਾੜੀ ਨੇ ਉਸ ਨੂੰ ਕਟਾਖਸ਼ ਕਰਦਿਆਂ ਕਥਿਤ ਤੌਰ ਤੇ ਕਿਹਾ ਸੀ ਕਿ ਹੁਣ ਪਤਰਕਾਰੀ ਚ ਚਮਾਰ ਵੀ ਆਉਣਗੇ..? ਗੌਤਮ ਦਾ ਕਹਿਣਾ ਹੈ ਕਿ ਜੇਕਰ ਮੈਂ ਇੱਕ ਛੋਟੀ ਜਾਤੀ  ਪਰਿਵਾਰ ਵਿੱਚ ਪੈਦਾ ਹੋਇਆ ਹਾਂ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ? ਕੀ ਅਜਿਹਾ ਹੋਣਾ ਕੋਈ ਗੁਨਾਹ ਹੈ, ਤੇ ਕੀ ਛੋਟੀ ਜਾਤ ਚ ਜਨਮੇ ਲੋਕ ਉਚ ਜਾਤ ਵਾਲਿਆਂ ਦੇ ਬਰੋਬਰ ਕੰਮ ਕਰਨ ਦੇ ਸਮਰਥ ਨਹੀਂ ਹੋ ਸਕਦੇ? ਮੈਂ ਆਪਣੀ ਪੱਤਰਕਾਰੀ ਪੂਰੀ ਇਮਾਨਦਾਰੀ ਨਾਲ ਕਰਦਾ ਹਾਂ, ਇਸੇ ਕਰਕੇ ਮੈਂ ਹੇਮੰਤ ਤਿਵਾੜੀ ਵਰਗੇ ਲੋਕਾਂ ਲਈ ਮੁਸੀਬਤ ਬਣ ਗਿਆ ਹਾਂ। ਨੀਵੇਂ ਪਿਛੋਕੜ ਤੋਂ ਆਉਣ ਦੇ ਬਾਵਜੂਦ ਮੈਂ ਆਪਣੇ ਦਮ ‘ਤੇ ਆਪਣੀ ਥਾਂ ਬਣਾਈ ਹੈ, ਉਚ ਜਾਤੀ ਦੇ ਲੋਕ ਇਥੇ ਵੀ ਜ਼ਲੀਲ ਕਰਦੇ ਨੇ, ਦੂਜੇ ਪਾਸੇ   ਬਰਾਹਮਣ ਸਮਾਜ ਨਾਲ ਸੰਬੰਧਤ ਪਤਰਕਾਰ, ਹੇਮੰਤ ਤਿਵਾਰੀ, ਨੇ ਸਾਰੇ ਦੋਸ਼ ਨਕਾਰੇ ਹਨ ਤੇ ਕਿਹਾ ਹੈ ਕਿ  , ”ਰਾਜੇਂਦਰ ਗੌਤਮ ਕੰਮ ਦੇ ਮਾਮਲੇ ਚ ਮੇਰੀ ਬਰਾਬਰੀ ਨਹੀਂ ਕਰ ਸਕਿਆ ਤਾਂ  ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਮੈੰ ਕਦੇ ਵੀ ਕਿਸੇ ਨੂੰ ਜਾਤੀ ਸੂਚਕ ਗਾਲਾਂ ਨਹੀਂ ਦਿੱਤੀਆਂ। ਪਰ ਇਥੇ ਪਤਰਕਾਰ ਖੇਮਾ ਦੋ ਹਿਸਿਆਂ ਚ ਵੰਡਿਆਂ ਗਿਆ ਹੈ, ਕੁਝ ਲੋਕ ਗੌਤਮ ਦਾ ਪਖ ਲੈ ਰਹੇ ਹਨ ਤੇ ਕੁਝ ਤਿਵਾੜੀ ਦਾ, ਤੇ ਪੁਲਸ ਦਾ ਕਹਿਣਾ ਹੈ ਕਿ ਗੌਤਮ ਦੀ ਸ਼ਿਕਾਇਤ ਬਾਰੇ ਜਾਂਚ ਕਰ ਰਹੇ ਹਾਂ, ਜੇ ਦੋਸ਼ ਸਹੀ ਹੋਏ ਤਾਂ ਤਿਵਾੜੀ ਦੇ ਖਿਲਾਫ ਕਾਰਵਾਈ ਕਰਾਂਗੇ।

ਦਲਿਤਾਂ ਲਈ ਵਖਰਾ ਲੰਗਰ ਲਾਇਆ

ਪੰਜਾਬ ਦੇ ਮਲੂਕਾ ਪਿੰਡ ਚ ਤੀਆਂ ਦੇ ਇਕ ਸਮਾਗਮ ਚ ਦਲਿਤ ਬੀਬੀਆੰ ਨੂੰ ਉਚ ਜਾਤ ਦੇ ਘੜੰਮ ਚੌਧਰੀਆਂ ਨੇ ਰਜ ਕੇ ਜ਼ਲੀਲ ਕੀਤਾ ਹੈ। “ਮੇਰੇ ਪਿੰਡ ਵਿੱਚ ਕਰਵਾਏ ਗਏ ਤੀਆਂ ਦੇ ਇੱਕ ਸਮਾਗਮ ਦੌਰਾਨ ਜਦੋਂ ਮੈਂ ਰੋਟੀ ਖਾਣ ਲਈ ਮੇਜ਼ ਤੋਂ ਥਾਲ ਚੁੱਕਿਆ ਤਾਂ ਮੇਰੇ ਪਿੰਡ ਦੀ ਹੀ ਇੱਕ ਔਰਤ ਨੇ ਮੇਰੇ ਹੱਥੋਂ ਥਾਲ ਖੋਹ ਲਿਆ। ਉਸ ਨੇ ਮੈਨੂੰ ਕਿਹਾ ਕਿ ਛੋਟੀਆਂ ਜਾਤਾਂ ਲਈ ਲੰਗਰ ਦਾ ਵੱਖਰਾ ਪ੍ਰਬੰਧ ਹੈ, ਤੂੰ ਇੱਥੋਂ ਰੋਟੀ ਨਹੀਂ ਖਾ ਸਕਦੀ।”, ਇਹ ਸ਼ਬਦ ਉਸ ਦਲਿਤ ਔਰਤ ਦੇ ਹਨ, ਜਿਸ ਨਾਲ ਇਹ ਕਥਿਤ ਘਟਨਾ ਵਾਪਰੀ। ਤੀਆਂ ਦੇ ਤਿਉਹਾਰ ਦੇ ਸਬੰਧ ਵਿੱਚ ਰੱਖੇ ਗਏ ਇੱਕ ਸਮਾਗਮ ਦੌਰਾਨ ਦਲਿਤਾਂ ਲਈ ਕਥਿਤ ਤੌਰ ‘ਤੇ ਲੰਗਰ ਦਾ ਵੱਖਰਾ ਪ੍ਰਬੰਧ ਕੀਤੇ ਜਾਣ ਮਗਰੋਂ ਇੱਕ ਨਵਾਂ ‘ਵਿਵਾਦ’ ਖੜ੍ਹਾ ਹੋ ਗਿਆ ਹੈ। ਇਹ ਸਮਾਗਮ 7 ਅਗਸਤ ਨੂੰ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਮਲੂਕਾ ਵਿਖੇ ਰੱਖਿਆ ਗਿਆ ਸੀ। ਜਿਵੇਂ ਦਲਿਤਾਂ ਲਈ ਵਖਰੇ ਲੰਗਰ ਬਾਰੇ ਅਨਾਊਂਸਮੈਂਟ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਤਾਂ ਵੱਖ-ਵੱਖ ਜਥੇਬੰਦੀਆਂ ਨੇ ਇਸ ਵਿਰੁੱਧ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਤੇ ਪੀੜਤ ਦਲਿਤ ਔਰਤ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਇਸ ਸਬੰਧ ਵਿੱਚ ਇੱਕ ਔਰਤ ਸਣੇ 5 ਜਣਿਆਂ ਖ਼ਿਲਾਫ਼ ਐੱਸਸੀ ਐੱਸਟੀ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਪਿੰਡ ਦੇ ਵਸਨੀਕ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਦਲਿਤ ਵਰਗ ਅਤੇ ਉੱਚ ਜਾਤੀਆਂ ਲਈ ਵੱਖੋ ਵੱਖਰੇ ਟੈਂਟ ਲਗਾਏ ਗਏ ਸਨ।ਉਸ ਨੇ ਕਿਹਾ ਕਿ “ਸਾਡੇ ਲਈ ਇਹ ਵੀ ਕੋਈ ਖ਼ਾਸ ਗੱਲ ਨਹੀਂ ਸੀ। ਪਰ ਸਾਡੇ ਦਿਲਾਂ ਨੂੰ ਉਸ ਵੇਲੇ ਠੇਸ ਪੁੱਜੀ ਜਦੋਂ ਸਮਾਗਮ ਦੀ ਸਟੇਜ ਤੋਂ ਮਾਈਕ ਰਾਹੀਂ ਇਹ ਕਿਹਾ ਗਿਆ ਕਿ ਜ਼ਿਮੀਂਦਾਰ ਘਰਾਂ ਦੀਆਂ ਔਰਤਾਂ ਸਟੇਜ ਦੇ ਅੱਗੇ ਆ ਜਾਣ। ਇਹ ਵੀ ਕਿਹਾ ਗਿਆ ਕਿ ਦਲਿਤ ਕੁੜੀਆਂ ਸਟੇਜ ਤੋਂ ਉਤਰ ਜਾਣ। ਪਰ ਉਕਤ ਸਮਾਗਮ ਦੇ ਮੁੱਖ ਪ੍ਰਬੰਧਕ ਰਘਬੀਰ ਸਿੰਘ ਦੇ ਪੁੱਤਰ ਰਾਮ ਸਿੰਘ ਦਾ ਕਹਿਣਾ ਹੈ ਕਿ ਸਮਾਗਮ ਵਿੱਚ ਦੋ ਲੰਗਰ ਨਹੀਂ ਸਨ। “ਅਸੀਂ ਆਪਣੇ ਰਿਸ਼ਤੇਦਾਰਾਂ ਲਈ  ਵੱਖਰੇ ਲੰਗਰ ਦਾ ਪ੍ਰਬੰਧ ਕੀਤਾ ਸੀ ਜਿਸ ਵਿੱਚ ਸਿਰਫ ਪਰਿਵਾਰਕ ਮੈਂਬਰ ਹੀ ਹਾਜ਼ਰ ਸਨ। ਜਦੋਂ ਕਿ ਆਮ ਸੰਗਤ ਲਈ ਦੂਜੇ ਪਾਸੇ ਖੁੱਲ੍ਹਾ ਲੰਗਰ ਬਿਨਾਂ ਕਿਸੇ ਭੇਦਭਾਵ ਦੇ ਵਰਤਾਇਆ ਗਿਆ ਸੀ।” ਉਨ੍ਹਾਂ ਕਿਹਾ, “ਮੇਰੇ ਪਿਤਾ ਰਘਬੀਰ ਸਿੰਘ ਨੇ ਹਰ ਤਰ੍ਹਾਂ ਦੇ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲਿਆ ਹੈ। ਅਸੀਂ ਬੜੇ ਚਾਵਾਂ ਨਾਲ ਇਹ ਸਮਾਗਮ ਕਰਵਾਇਆ ਸੀ। ਪਤਾ ਨਹੀਂ ਕਿਸ ਤਰ੍ਹਾਂ ਦੀ ਸਿਆਸਤ ਇਸ ਸਮਾਗਮ ਵਿੱਚ ਕੀਤੀ ਗਈ ਕਿ ਇਹ ਬਖੇੜਾ ਖੜ੍ਹਾ ਹੋ ਗਿਆ।” ਹਾਲਾਂਕਿ ਦੋਵਾਂ ਧਿਰਾਂ ਚ ਕਥਿਤ ਸਮਝੌਤੇ ਦੀ ਵੀ ਚਰਚਾ ਹੋ ਰਹੀ ਹੈ,ਪਰ ਪੁਲਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਨੇ, ਸਾਨੂੰ ਸਮਝੌਤੇ ਬਾਰੇ ਨਹੀੰ ਪਤਾ। ਸਥਾਨਕ ਬਸਪਾ ਨੇ ਪੁਲਸ ਨੂੰ16 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਹੈ। ਕਿਹਾ ਹੈ ਕਿ ਜੇਕਰ ਪੁਲਿਸ ਇਸ ਕੇਸ ਵਿੱਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਅਸੀਂ ਸੰਘਰਸ਼ ਕਰਾਂਗੇ।”

Comment here