ਅਪਰਾਧਸਿਆਸਤਖਬਰਾਂਦੁਨੀਆ

50 ਆਈਐੱਸ ਅੱਤਵਾਦੀਆਂ ਨੇ ਤਾਲਿਬਾਨ ਮੂਹਰੇ ਕੀਤਾ ਆਤਮ-ਸਮਰਪਣ

ਹੇਰਾਤ-ਤਾਲਿਬਾਨ ਲਗਾਤਾਰ ਕਿਡਨੈਪਿੰਗ ਦਾ ਹਵਾਲਾ ਦੇ ਕੇ ਵਿਸ਼ੇਸ਼ ਮੁਹਿੰਮਾਂ ’ਚ ਲੋਕਾਂ ਨੂੰ ਮਾਰ ਰਿਹਾ ਹੈ। ਪੱਛਮੀ ਅਫ਼ਗਾਨ ਸੂਬੇ ਹੇਰਾਤ ’ਚ ਤਾਲਿਬਾਨ ਲੜਾਕਿਆਂ ਤੇ ਹਥਿਆਰਬੰਦ ਲੋਕਾਂ ਦੇ ਇਕ ਸਮੂਹ ਵਿਚਕਾਰ ਸੰਘਰਸ਼ ’ਚ ਘੱਟੋ-ਘੱਟ 17 ਲੋਕ ਮਾਰੇ ਗਏ ਹਨ। ਇਸ ਗੱਲ ਦੀ ਜਾਣਕਾਰੀ ਸਪੁਤਨਿਕ ਨੇ ਸਥਾਨਕ ਹਸਪਤਾਲ ਦਾ ਹਵਾਲਾ ਦਿੰਦੇ ਹੋਏ ਦਿੱਤੀ।
ਸਪੁਤਨਿਕ ਨੇ ਸੂਤਰ ਦੇ ਹਵਾਲੇ ਨਾ ਕਿਹਾ ਕਿ ਅੱਜ ਸੱਤ ਬੱਚਿਆਂ, ਤਿੰਨ ਔਰਤਾਂ ਤੇ ਸੱਤ ਮਰਦਾਂ ਸਮੇਤ 17 ਲੋਕਾਂ ਦੀਆਂ ਲਾਸ਼ਾਂ ਹੇਰਾਤ ਸੂਬੇ ਦੇ ਇਕ ਹਸਪਤਾਲ ’ਚ ਲਿਜਾਈਆਂ ਗਈਆਂ। ਉਨ੍ਹਾਂ ਸਾਰਿਆਂ ਦੀ ਮੌਤ ਗੋਲ਼ੀ ਲੱਗਣ ਨਾਲ ਹੋਈ। ਅਫ਼ਗਾਨ ਅਧਿਕਾਰੀਆਂ ਮੁਤਾਬਕ, ਤਾਲਿਬਾਨ ਨੇ ਅਗਵਾ ’ਚ ਸ਼ਾਮਿਲ ਸਥਾਨਕ ਅਪਰਾਧੀਆਂ ਖ਼ਿਲਾਫ਼ ਹੇਰਾਤ ’ਚ ਇਕ ਵਿਸ਼ੇਸ਼ ਮੁਹਿੰਮ ਚਲਾਈ, ਜਿਸ ’ਚ ਘੱਟੋ-ਘੱਟ ਤਿੰਨ ਅਪਰਾਧੀ ਮਾਰੇ ਗਏ।
ਇਸ ਦੌਰਾਨ ਅਫ਼ਗਾਨਿਸਤਾਨ ਦੇ ਨਾਂਗਰਹਰ ਸੂਬੇ ’ਚ ਅੱਤਵਾਦੀ ਸੰਗਠਨ ਆਈਐੱਸ ਦੇ ਪੰਜਾਹ ਮੈਂਬਰਾਂ ਨੇ ਤਾਲਿਬਾਨ ਪ੍ਰਸ਼ਾਸਨ ਦੇ ਸਾਹਮਣੇ ਆਪਣੇ ਹਥਿਆਰ ਸੁੱਟ ਦਿੱਤੇ ਹਨ। ਸੂਬਾਈ ਖ਼ੁਫੀਆ ਦਫ਼ਤਰ ਦੇ ਮੁਖੀ ਮੁਹੰਮਦ ਨਸੀਮ ਨੇ ਦੱਸਿਆ ਕਿ ਆਤਮ ਸਮਰਪਨ ਕਰਨ ਵਾਲੇ ਇਹ ਅੱਤਵਾਦੀ ਕੁਜ ਕੁਨਰ ਤੇ ਹਸਕਾ ਮੀਨਾ ਜ਼ਿਲ੍ਹੇ ’ਚ ਸਰਗਰਮ ਸਨ। ਇਨ੍ਹਾਂ ਆਈਐੱਸ ਅੱਤਵਾਦੀਆਂ ਦਾ ਨਾਂਗਰਹਰ ਸੂਬਾ ਗੜ੍ਹ ਰਿਹਾ ਹੈ। ਇਸੇ ਤਰ੍ਹਾਂ ਆਈਐੱਸ-ਖ਼ੁਰਾਸਾਨ ਦੇ ਅੱਤਵਾਦੀਆਂ ਨੇ ਦੇਹ ਰਾਵੂੜ ਜ਼ਿਲ੍ਹੇ ’ਚ ਆਪਣੇ ਕਾਲੇ ਝੰਡੇ ਲਗਾਏ ਹਨ। ਉਹ ਤੀ ਹਜ਼ਾਰ ਦੀ ਅਫ਼ਗਾਨੀ ਕਰੰਸੀ ’ਚ ਨਵੇਂ ਅੱਤਵਾਦੀਆਂ ਨੂੰ ਨਿਯੁਕਤ ਕਰ ਰਹੇ ਹਨ।

Comment here