ਸਿਆਸਤਸਿਹਤ-ਖਬਰਾਂਖਬਰਾਂ

ਡਬਲਯੂ.ਐੱਚ.ਓ. ਨੇ 2023 ‘ਚ ਕੋਰੋਨਾ ਖਤਮ ਹੋਣ ਦੀ ਉਮੀਦ ਜਤਾਈ

ਜਿਨੇਵਾ-ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਅਦਾਨੋਮ ਘੇਬਰੇਅਸਸ ਨੇ ਪ੍ਰੈਸ ਕਾਨਫਰੰਸ ਵਿੱਚ ਉਮੀਦ ਜਤਾਈ ਹੈ ਕਿ ਕੋਵਿਡ-19 ਮਹਾਮਾਰੀ 2023 ਵਿਚ ਖ਼ਤਮ ਹੋ ਜਾਵੇਗੀ। ਟੇਡਰੋਸ ਨੇ ਕਿਹਾ, ‘ਕੋਵਿਡ -19 ਬਿਨਾਂ ਸ਼ੱਕ ਅਜੇ ਵੀ ਚਰਚਾ ਦਾ ਇੱਕ ਪ੍ਰਮੁੱਖ ਵਿਸ਼ਾ ਹੈ, ਪਰ ਮੈਨੂੰ ਵਿਸ਼ਵਾਸ ਹੈ ਅਤੇ ਉਮੀਦ ਹੈ ਕਿ ਸਹੀ ਕੋਸ਼ਿਸ਼ਾਂ ਨਾਲ ਇਹ ਜਨਤਕ ਸਿਹਤ ਐਮਰਜੈਂਸੀ ਅਧਿਕਾਰਤ ਤੌਰ ‘ਤੇ ਇਸ ਸਾਲ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਲੀਨਿਕਲ ਦੇਖ਼ਭਾਲ, ਟੀਕਿਆਂ ਅਤੇ ਇਲਾਜਾਂ ਵਿੱਚ ਸੁਧਾਰਾਂ ਕਾਰਨ ਦੁਨੀਆ ਹੁਣ ਕੁਝ ਸਾਲ ਪਹਿਲਾਂ ਨਾਲੋਂ ‘ਬਹੁਤ ਬਿਹਤਰ ਸਥਿਤੀ’ ਵਿੱਚ ਹੈ। ਉਨ੍ਹਾਂ ਕਿਹਾ ਕਿ ‘ਟੈਸਟਿੰਗ, ਇਲਾਜ ਅਤੇ ਟੀਕਾਕਰਨ ਤੱਕ ਪਹੁੰਚ’ ਵਿੱਚ ਅਜੇ ਵੀ ਵੱਡੀਆਂ ਅਸਮਾਨਤਾਵਾਂ ਹਨ ਅਤੇ ਆਖ਼ਰਕਾਰ ਕੋਰੋਨਾ ਮਨੁੱਖੀ ਸਿਹਤ, ਆਰਥਿਕਤਾ ਅਤੇ ਸਮਾਜ ਲਈ ਵੱਡੇ ਪੱਧਰ ‘ਤੇ ‘ਇੱਕ ਖ਼ਤਰਨਾਕ ਵਾਇਰਸ’ ਬਣਿਆ ਹੋਇਆ ਹੈ।

Comment here