ਕੀਵ-ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਦਾ ਮੁਦਾ ਕੌਮਾਂਤਰੀ ਪਧਰ ਤੇ ਚਿੰਤਾ ਦਾ ਵਿਸ਼ਾ ਹੈ। ਯੁਕਰੇਨ ਨੇ ਇਹ ਮਾਮਲਾ ਅੰਤਰਰਾਸ਼ਟਰੀ ਅਦਾਲਤ (ਆਈ.ਸੀ.ਜੇ.) ਵਿੱਚ ਵੀ ਪੁਚਾਇਆ ਹੈ, ਜਿਸ ਤੇ 7 ਅਤੇ 8 ਮਾਰਚ ਨੂੰ ਜਨਤਕ ਸੁਣਵਾਈ ਹੋਵੇਗੀ। 26 ਫਰਵਰੀ ਨੂੰ ਯੂਕ੍ਰੇਨ ਨੇ ਆਈ.ਸੀ.ਜੇ. ਵਿਚ ਇਕ ਅਰਜ਼ੀ ਦਾਇਰ ਕਰਕੇ ਰੂਸ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ ਅਤੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਰੂਸ ਨੂੰ ਯੂਕ੍ਰੇਨ ਵਿਚ ਸਾਰੇ ਫੌਜੀ ਕਾਰਵਾਈਆਂ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਜਾਵੇ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਟਵੀਟ ਕੀਤਾ, ‘ਅਸੀਂ ਰੂਸ ਨੂੰ ਜਲਦੀ ਤੋਂ ਜਲਦੀ ਫੌਜੀ ਗਤੀਵਿਧੀਆਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਦੇਣ ਦੇ ਫੈਸਲੇ ਦੀ ਬੇਨਤੀ ਕਰਦੇ ਹਾਂ।’ ਆਈ.ਸੀ.ਜੇ. ਦੇ ਬਿਆਨ ਵਿਚ ਕਿਹਾ ਗਿਆ ਹੈ, ‘ਮੌਜੂਦਾ ਮਹਾਮਾਰੀ ਦੀ ਸਥਿਤੀ ਦੇ ਮੱਦੇਨਜ਼ਰ, ਇਹ ਸੁਣਵਾਈ ਹਾਈਬ੍ਰਿਡ ਮੋਡ ਵਿਚ ਕੀਤੀ ਜਾਵੇਗੀ। ਸਿਰਫ਼ ਅਦਾਲਤ ਦੇ ਕੁਝ ਮੈਂਬਰ ਹੀ ਗ੍ਰੇਟ ਹਾਲ ਆਫ਼ ਜਸਟਿਸ ਵਿਚ ਵਿਅਕਤੀਗਤ ਰੂਪ ਨਾਲ ਜ਼ੁਬਾਨੀ ਕਾਰਵਾਈ ਵਿਚ ਹਾਜ਼ਰ ਹੋਣਗੇ, ਜਦੋਂ ਕਿ ਹੋਰ ਮੈਂਬਰ ਵਰਚੁਅਲ ਤੌਰ ‘ਤੇ ਹਾਜ਼ਰ ਹੋਣਗੇ।’ ਉਨ੍ਹਾਂ ਕਿਹਾ ਕਿ ਰੂਸ ਅਤੇ ਯੂਕ੍ਰੇਨ ਦੇ ਨੁਮਾਇੰਦਿਆਂ ਕੋਲ ਦੋਵੇਂ ਵਿਕਲਪ ਹਨ, ਭਾਵੇਂ ਉਹ ਸਰੀਰਕ ਤੌਰ ‘ਤੇ ਮੌਜੂਦਗੀ ਦਰਜ ਕਰਵਾ ਸਕਦੇ ਹਨ ਜਾਂ ਵਰਚੁਅਲ ਰੂਪ ਨਾਲ ਵੀ ਹਾਜ਼ਰ ਹੋ ਸਕਦੇ ਹਨ।ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਨਿਆਂਇਕ ਅੰਗ ਹੋਣ ਦੇ ਨਾਤੇ, ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਵਿਚ ਅੰਤਰਰਾਸ਼ਟਰੀ ਅਦਾਲਤ ਦੀ ਮਹੱਤਵਪੂਰਨ ਭੂਮਿਕਾ ਹੈ।
ਅੰਤਰਰਾਸ਼ਟਰੀ ਅਦਾਲਤ ਚ 7-8 ਮਾਰਚ ਨੂੰ ਰੂਸ-ਯੁਕਰੇਨ ਮਾਮਲੇ ਤੇ ਸੁਣਵਾਈ

Comment here