ਸਿਆਸਤਖਬਰਾਂਦੁਨੀਆ

153 ਅਫਗਾਨ ਮੀਡੀਆ ਸੰਸਥਾਨਾਂ ਨੇ 20 ਸੂਬਿਆਂ ’ਚ ਕੰਮ ਕੀਤਾ ਬੰਦ

ਕਾਬੁਲ-ਪਿਛਲੇ ਮਹੀਨੇ ਅਫਗਾਨਿਸਤਾਨ ’ਤੇ ਤਾਲਿਬਾਨ ਵਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਘੱਟ ਤੋਂ ਘੱਟ 153 ਅਫਗਾਨ ਮੀਡੀਆ ਸੰਸਥਾਨਾਂ ਨੇ 20 ਸੂਬਿਆਂ ਵਿੱਚ ਕੰਮ ਬੰਦ ਕਰ ਦਿੱਤਾ ਹੈ। ਟੋਲੋ ਨਿਊਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਆਊਟਲੈਟਸ ਵਿੱਚ ਰੇਡੀਓ, ਪ੍ਰਿੰਟ ਅਤੇ ਟੀ. ਵੀ. ਚੈਨਲ ਸ਼ਾਮਲ ਹਨ ਅਤੇ ਉਸਦਾ ਬੰਦ ਹੋਣ ਮੁੱਖ ਤੌਰ ’ਤੇ ਆਰਥਿਕ ਸਮੱਸਿਆਵਾਂ ਅਤੇ ਪਾਬੰਦੀਆਂ ਦੇ ਕਾਰਨ ਹਨ। ਅਫਗਾਨਿਸਤਾਨ ਫੈੱਡਰੇਸ਼ਨ ਆਫ ਜਰਨਲਿਸਟਸ ਦੇ ਉਪ ਪ੍ਰਮੁੱਖ ਹੁਜਤੁੱਲਾ ਮੁਜਾਦਾਦੀ ਨੇ ਕਿਹਾ ਕਿ ਜੇਕਰ ਮੀਡੀਆ ਦਾ ਸਮਰਥਨ ਕਰਨ ਵਾਲੇ ਸੰਗਠਨ ਆਊਟਲੈਟਸ ’ਤੇ ਧਿਆਨ ਨਹੀਂ ਦਿੰਦੇ ਹਨ ਤਾਂ ਜਲਦੀ ਹੀ ਦੇਸ਼ ਵਿਚ ਬਾਕੀ ਆਊਟਲੇਟਸ ਵੀ ਬੰਦ ਹੋ ਜਾਣਗੇ।

Comment here