ਸੰਯੁਕਤ ਰਾਸ਼ਟਰ – ਅਫਗਾਨਿਸਤਾਨ ਵਿੱਚ ਬਦਲੇ ਹਾਲਾਤਾਂ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਨੇ ਵਿਸ਼ਵ ਤੋਂ ਮਦਦ ਮੰਗੀ ਹੈ। ਸੰਯੁਕਤ ਰਾਸ਼ਟਰ ਨੇ ਇਸ ਸਾਲ ਦੇ ਬਾਕੀ ਰਹਿੰਦੇ 4 ਮਹੀਨਿਆਂ ਲਈ ਅਫਗਾਨਿਸਤਾਨ ਵਿੱਚ ਲਗਭਗ 11 ਮਿਲੀਅਨ ਲੋਕਾਂ ਦੀ ਮਦਦ ਲਈ 606 ਮਿਲੀਅਨ ਡਾਲਰ ਦੀ ਐਮਰਜੈਂਸੀ ਅਪੀਲ ਕੀਤੀ ਹੈ। ਤਾਲਿਬਾਨ ਦੇ ਸੱਤਾ ਵਿੱਚ ਆਉਣ ਦੇ ਨਾਲ ਹੀ ਉਥੇ ਲੋਕਾਂ ਦੇ ਉਜਾੜੇ, ਗਰੀਬੀ ਅਤੇ ਦੁਸ਼ਮਣੀ ਵਿੱਚ ਵਾਧੇ ਕਾਰਨ ਮਨੁੱਖੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫਤਰ ਨੇ ਪਹਿਲਾਂ 2021 ਦੇ ਪੂਰੇ ਸਾਲ ਲਈ ਅਫਗਾਨਿਸਤਾਨ ਲਈ 31.3 ਬਿਲੀਅਨ ਡਾਲਰ ਦੀ ਅਪੀਲ ਕੀਤੀ। ਇਸ ਸਹਾਇਤਾ ਦਾ ਉਦੇਸ਼ 3.4 ਮਿਲੀਅਨ ਅਫਗਾਨਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ, 11 ਮਿਲੀਅਨ ਤੋਂ ਜ਼ਿਆਦਾ ਬੱਚਿਆਂ ਅਤੇ ਔਰਤਾਂ ਲਈ ਗੰਭੀਰ ਕੁਪੋਸ਼ਣ ਦਾ ਇਲਾਜ, 2.5 ਮਿਲੀਅਨ ਲੋਕਾਂ ਲਈ ਪਾਣੀ ਦੀ ਸਫਾਈ ਅਤੇ ਬੱਚਿਆਂ ਅਤੇ ਲੈਂਗਿਕ ਹਿੰਸਾ ਤੋਂ ਬਚੇ ਲੋਕਾਂ ਸਮੇਤ 1.5 ਮਿਲੀਅਨ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਹੈ।
11 ਮਿਲੀਅਨ ਅਫਗਾਨੀਆਂ ਦੀ ਮਦਦ ਲਈ 606 ਮਿਲੀਅਨ ਡਾਲਰ ਦੀ ਲੋੜ-ਸੰਯੁਕਤ ਰਾਸ਼ਟਰ

Comment here