ਅਜਬ ਗਜਬਖਬਰਾਂਦੁਨੀਆ

100 ਸਾਲਾਂ ਫਰਾਂਸੀਸੀ ਪਿਆਨੋਵਾਦਕ ਮਹਿਲਾ ਦੇ ਹਜ਼ਾਰਾਂ ਪ੍ਰਸ਼ੰਸਕ

ਪੈਰਿਸ-ਅੱਜ ਵੀ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਨ ਵਾਲੀ ਕੋਲੇਟ ਮੇਅਜ਼ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਪਿਆਨੋ ਵਜਾ ਰਹੀ ਹੈ। ਫਰਾਂਸੀਸੀ ਪਿਆਨੋਵਾਦਕ ਦਿਨ ਵਿੱਚ ਚਾਰ ਘੰਟੇ ਅਭਿਆਸ ਕਰਦੀ ਹੈ ਅਤੇ ਆਪਣੀ ਸੱਤਵੀਂ ਐਲਬਮ, “ਪਿਆਨੋ ਦੇ 108 ਸਾਲ” ਨੂੰ ਰਿਲੀਜ਼ ਕਰਨ ਜਾ ਰਹੀ ਹੈ। ਪੈਰਿਸ ਵਿੱਚ ਸੀਨ ਨਦੀ ਨੂੰ ਵੇਖਦੇ ਹੋਏ ਆਪਣੇ ਅਪਾਰਟਮੈਂਟ ਵਿ ਚਕੋਲੇਟ ਤਿੰਨ ਪਿਆਨੋ ਵਿਚਾਲੇ ਸਾਵਧਾਨੀ ਨਾਲ ਤੁਰਦੀ ਹੈ ਅਤੇ ਆਪਣਾ ਉਤਸ਼ਾਹ ਬਰਕਰਾਰ ਰੱਖਦੀ ਹੈ। ਕੋਲੇਟ 8 ਸਾਲ ਦੀ ਉਮਰ ਤੋਂ ਪਿਆਨੋ ਵਜਾ ਰਹੀ ਹੈ। ਜਲਦ ਹੀ ਉਸਦੀ ਸੱਤਵੀਂ ਐਲਬਮ ਆਉਣ ਵਾਲੀ ਹੈ। ਉਹ ਜ਼ਿਆਦਾਤਰ ਸਮਾਂ ਪਿਆਨੋ ਅਧਿਆਪਿਕਾ ਰਹੀ ਹੈ। ਹਾਲਾਂਕਿ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ 100 ਦੀ ਉਮਰ ਦੇ ਬਾਅਦ ਹੀ ਵਧੀ ਹੈ।
ਉਹ ਮੁਸਕਰਾ ਕੇ ਕਹਿੰਦੀ ਹੈ ਕਿ “ਮੈਂ ਹਾਲੇ ਵੀ ਜਵਾਨ ਹਾਂ,”। ਕੋਲੇਟ ਮੁਤਾਬਕ “ਉਮਰ ਅਜਿਹੀ ਕੋਈ ਚੀਜ਼ ਨਹੀਂ ਹੈ ਜਿਸ ਵਿਚ ਉਸ ਦੀ ਦਿਲਚਸਪੀ ਹੈ। ਕੋਲੇਟ ਮੁਤਾਬਕ- ‘ਪਿਆਨੋ ਉਸ ਦੀ ਜ਼ਿੰਦਗੀ ਹੈ’। ਕੋਲੇਟ ਲੋਕਾਂ ਨੂੰ ਤਾਕਤ ਦਿੰਦੀ ਹੈ – ਇਸ ਲਈ ਉਸਨੂੰ ਇੰਨੀ ਵੱਡੀ ਸਫਲਤਾ ਮਿਲੀ ਹੈ,”। ਉਸਦੇ ਪੁੱਤਰ ਪੱਤਰਕਾਰ ਫੈਬਰਿਸ ਮੇਜ਼ ਨੇ ਮਾਣ ਨਾਲ ਕਿਹਾ ਕਿ ਉਹ 100 ਤੋਂ ਵੱਧ ਐਲਬਮਾਂ ਰਿਲੀਜ਼ ਕਰਨ ਵਾਲੇ ਕੁਝ ਲੋਕਾਂ ਵਿੱਚੋਂ ਇੱਕ ਹੈ।

Comment here