ਅਪਰਾਧਸਿਆਸਤਖਬਰਾਂ

ਹਾਈ ਕੋਰਟ ਨੇ ਪੁਰੋਹਿਤ ਨੂੰ ਦੋਸ਼ਮੁਕਤ ਕਰਨ ਦੀ ਪਟੀਸ਼ਨ ਕੀਤੀ ਖਾਰਜ

ਮੁੰਬਈ-ਬੰਬੇ ਹਾਈ ਕੋਰਟ ਨੇ 2008 ਦੇ ਮਾਲੇਗਾਓਂ ਧਮਾਕੇ ਦੇ ਮਾਮਲੇ ਵਿੱਚ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਨੂੰ ਬਰੀ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪੁਰੋਹਿਤ ਅਤੇ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਸਮੇਤ ਛੇ ਹੋਰ ਮੁਲਜ਼ਮ ਸਤੰਬਰ 2008 ਦੇ ਬੰਬ ਧਮਾਕੇ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਫਿਲਹਾਲ ਸਾਰੇ ਜ਼ਮਾਨਤ ’ਤੇ ਬਾਹਰ ਹਨ। ਪੁਰੋਹਿਤ ਨੇ ਇਹ ਦਾਅਵਾ ਕਰਦੇ ਹੋਏ ਆਪਣੀ ਰਿਹਾਈ ਲਈ ਅਪੀਲ ਕੀਤੀ ਸੀ ਕਿ ਉਸ ’ਤੇ ਮੁਕੱਦਮਾ ਚਲਾਉਣ ਲਈ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ (ਸੀਆਰਪੀਸੀ) ਦੀਆਂ ਸਬੰਧਿਤ ਵਿਵਸਥਾਵਾਂ ਤਹਿਤ ਮਨਜ਼ੂਰੀ ਨਹੀਂ ਲਈ ਗਈ ਸੀ। ਅਦਾਲਤ ਨੇ ਕਿਹਾ ਕਿ ਲੈਫਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਬੰਬ ਧਮਾਕੇ ਵੇਲੇ ਆਪਣੀ ਸਰਕਾਰੀ ਡਿਊਟੀ ’ਤੇ ਨਹੀਂ ਸੀ। ਜਸਟਿਸ ਏ.ਐਸ. ਗਡਕਰੀ ਅਤੇ ਪ੍ਰਕਾਸ਼ ਨਾਇਕ ਦੇ ਡਿਵੀਜ਼ਨ ਬੈਂਚ ਨੇ 24 ਪੰਨਿਆਂ ਦੇ ਹੁਕਮ ਵਿੱਚ ਪੁਰੋਹਿਤ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

Comment here