ਸਿਆਸਤਖਬਰਾਂਚਲੰਤ ਮਾਮਲੇ

ਸਿੱਧੂ ਮੂਸੇਵਾਲਾ ਦਾ ਜਨਮ ਦਿਨ ਮਨਾਉਣ ਪ੍ਰਸ਼ੰਸਕ ਸਮਾਰਕ ਪੁੱਜੇ

ਮਾਨਸਾ-ਸਿੱਧੂ ਮੂਸੇਵਾਲੇ ਦੇ ਜਨਮ ਦਿਨ ਮਨਾਉਣ ਲਈ ਜਿਸ ਜਗ੍ਹਾ ‘ਤੇ ਸਿੱਧੂ ਦਾ ਸੰਸਕਾਰ ਕੀਤਾ ਗਿਆ ਸੀ, ਉਸ ਜਗ੍ਹਾ ਤੇ ਬਣਾਏ ਗਏ ਸਮਾਰਕ ‘ਤੇ ਉਨ੍ਹਾਂ ਦੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਨਤਮਸਤਕ ਹੋ ਰਹੇ ਹਨ ਅਤੇ ਫੁੱਲ ਅਰਪਿਤ ਕਰ ਰਹੇ ਹਨ। ਇਸ ਮੌਕੇ ਆਪਣੇ ਵੱਲੋਂ ਲਿਆਂਦੇ ਗਏ ਕੇਕ ਉਨ੍ਹਾਂ ਦੇ ਜਨਮ ਦਿਨ ਮੌਕੇ ਕਟ ਰਹੇ ਹਨ। ਉੱਥੇ ਹੀ ਪ੍ਰਸੰਸਕਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਸਦਾ ਦੇ ਲਈ ਅਮਰ ਰਹੇਗਾ ਅਤੇ ਉਨ੍ਹਾਂ ਦਾ ਬਹੁਤ ਵਧੀਆ ਨੇਚਰ ਸੀ ਅਤੇ ਹਰ ਜਨਮ ਦਿਨ ਮੌਕੇ ਸਿੱਧੂ ਮੂਸੇਵਾਲਾ ਵਾਲਾ ਦੇ ਸੰਸਕਾਰ ਵਾਲੀ ਥਾਂ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਮੇਲਾ ਭਰਿਆ ਕਰੇਗਾ। ਹਰ ਸਾਲ ਸਿੱਧੂ ਦਾ ਜਨਮ ਦਿਨ ਮਨਾਇਆ ਜਾਵੇਗਾ।

Comment here