ਸਿਆਸਤਖਬਰਾਂ

ਸਿੱਧੂ ਮਗਰੋਂ ਹੁਣ ਰਜ਼ੀਆ ਸੁਲਤਾਨਾ ਵੀ ਆਪੇ ਈ ਮੰਨ ਗਈ..

ਲੁਧਿਆਣਾ-ਲੰਘੇ ਦਿਨੀਂ ਪੰਜਾਬ ਕਾਂਗਰਸ ’ਚ ਅਸਤੀਫਿਆਂ ਦੇ ਦੌਰ ਵਿੱਚ ਚੱਲ ਰਹੇ ਕਲੇਸ਼ ਨੂੰ ਲੈ ਕੇ ਹਾਈਕਮਾਨ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ’ਚ ਸਟੈਂਡ ਲੈਣ ਦਾ ਅਸਰ ਦਿਖਾਈ ਦੇਣਾ ਦੇ ਰਹੇ ਹਨ। ਇਸ ਦੇ ਤਹਿਤ ਅਸਤੀਫ਼ਾ ਰੱਦ ਹੋਏ ਬਿਨਾਂ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਰਜ਼ੀਆ ਸੁਲਦਾਨਾ ਦੀ ਵੀ ਵਾਪਸੀ ਹੋ ਗਈ ਹੈ।
ਇੱਥੇ ਦੱਸਣਾ ਉਚਿਤ ਹੋਵੇਗਾ ਕਿ ਮੰਤਰੀਆਂ ਦੇ ਨਾਂ ਅਤੇ ਵਿਭਾਗ ਤੋਂ ਇਲਾਵਾ ਡੀ. ਜੀ. ਪੀ. ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਦੌਰਾਨ ਸਿਫਾਰਿਸ਼ਾਂ ਨੂੰ ਨਜ਼ਰ-ਅੰਦਾਜ਼ ਕਰਨ ਦੇ ਵਿਰੋਧ ’ਚ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਜੋਂ ਅਸਤੀਫ਼ਾ ਦੇ ਦਿੱਤਾ ਸੀ।
ਉਨ੍ਹਾਂ ਦੇ ਹੱਕ ’ਚ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ। ਇਸ ਘਟਨਾਕ੍ਰਮ ਦਾ ਹਾਈਕਮਾਨ ਨੇ ਸਖ਼ਤ ਨੋਟਿਸ ਲਿਆ ਅਤੇ ਦਿੱਲੀ ਦੇ ਇਸ਼ਾਰੇ ’ਤੇ ਮੁੱਖ ਮੰਤਰੀ ਚੰਨੀ ਜਾਂ ਕੋਈ ਹੋਰ ਵੱਡਾ ਆਗੂ ਨਵਜੋਤ ਸਿੱਧੂ ਨੂੰ ਮਨਾਉਣ ਲਈ ਪਟਿਆਲਾ ਨਹੀਂ ਗਿਆ। ਉਲਟਾ ਨਵਜੋਤ ਸਿੱਧੂ ਨੂੰ ਉਨ੍ਹਾਂ ਨਾਲ ਮੀਟਿੰਗ ਕਰਨ ਲਈ ਚੰਡੀਗੜ੍ਹ ਆਉਣਾ ਪਿਆ। ਇਸ ਤੋਂ ਬਾਅਦ ਨਵਜੋਤ ਸਿੱਧੂ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤੇ ਬਗੈਰ ਖ਼ੁਦ ਹੀ ਡਿਊਟੀ ’ਤੇ ਪਰਤ ਆਏ ਹਨ।

Comment here