ਸਿਆਸਤਖਬਰਾਂਚਲੰਤ ਮਾਮਲੇ

ਸਿੱਖ ਕੈਦੀਆਂ ਦੀ ਰਿਹਾਈ ਲਈ ਬੱਬੂ ਮਾਨ ਨੇ ਆਵਾਜ਼ ਕੀਤੀ ਬੁਲੰਦ

ਚੰਡੀਗੜ੍ਹ-ਪੰਜਾਬ ਵਿਚ ਸਿੱਖ ਕੈਦੀਆਂ ਦੀ ਰਿਹਾਈ ਦਾ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ।ਪੰਜਾਬੀ ਇੰਡਸਟਰੀ ਵਿੱਚ ਬੱਬੂ ਮਾਨ ਦੀ ਸੋਸ਼ਲ ਮੀਡੀਆ ’ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਸ ਦੇ ਨਾਲ ਨਾਲ ਮਾਨ ਹਮੇਸ਼ਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।
ਇਸ ਦੇ ਨਾਲ ਹੀ ਮਾਨ ਕਿਸੇ ਵੀ ਮੁੱਦੇ ਤੇ ਆਪਣੀ ਰਾਏ ਦੇਣ ਤੋਂ ਕਦੇ ਪਿੱਛੇ ਨਹੀਂ ਹਟਦੇ। ਉਹ ਹਮੇਸ਼ਾ ਪੰਜਾਬ ਦੇ ਹਰ ਮੁੱਦੇ ਤੇ ਬੇਬਾਕੀ ਨਾਲ ਖੁੱਲ੍ਹ ਕੇ ਆਪਣੇ ਵਿਚਾ ਪੇਸ਼ ਕਰਦੇ ਹਨ। ਹਾਲ ਹੀ ਬੱਬੂ ਮਾਨ ਨੇ ਤਾਜ਼ਾ ਪੋਸਟ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਮਾਨ ਨੇ ਖੁੱਲ੍ਹ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ।
ਬੱਬੂ ਮਾਨ ਨੇ ਇੰਸਟਾਗ੍ਰਾਮ ’ਤੇ ਫ਼ੋਟੋ ਪਾਈ, ਜਿਸ ਵਿੱਚ ਉਨ੍ਹਾਂ ਕੈਪਸ਼ਨ ਲਿਖੀ, “ਰੌਲਾ ਬੇਸ਼ੱਕ ਆਪਸ ਵਿੱਚ ਵਿਚਾਰਾਂ ਦੀ ਜੰਗ ਦਾ, ਪਰ ਬੰਦੀ ਸਿੰਘਾਂ ਦੀ ਪੂਰਾ ਪੰਜਾਬ ਮੰਗਦਾ।” ਇਸ ਤੋਂ ਅਗੇ ਉਨ੍ਹਾਂ ਹੈਸ਼ਟੈਗ ਕਿਸਾਨ ਮਜ਼ਦੂਰ ਏਕਤਾ ਨਾਲ ਆਪਣੀ ਪੋਸਟ ਨੂੰ ਪੂਰਾ ਕੀਤਾ।
ਬੱਬੂ ਮਾਨ ਦਾ ਹਰ ਮੁੱਦੇ ਤੇ ਬੇਬਾਕੀ ਨਾਲ ਵਿਚਾਰ ਪੇਸ਼ ਕਰਨ ਨਾਲ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਪੋਸਟ ਤੇ ਹਜ਼ਾਰਾਂ ਲਾਈਕਸ ਤੇ ਕਮੈਂਟਸ ਦੇਖੇ ਜਾ ਸਕਦੇ ਹਨ। ਕਾਬਿਲੇਗ਼ੌਰ ਹੈ ਕਿ ਮਾਨ ਇੰਨੀਂ ਦਿਨੀਂ ਵਰਲਡ ਟੂਰੱਚ ਬਿਜ਼ੀ ਹਨ, ਪਰ ਇਸ ਦਰਮਿਆਨ ਉਹ ਆਪਣੇ ਫ਼ੈਨਜ਼ ਨੂੰ ਆਪਣੇ ਨਾਲ ਜੁੜੀ ਹਰ ਅਪਡੇਟ ਦਿੰਦੇ ਰਹਿੰਦੇ ਹਨ।

Comment here