ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਸਿਰ ਤੋਂ ਬਾਹਰ ਦਿਮਾਗ ਵਾਲੇ ਬੱਚੇ ਦੀ ਮਦਦ ’ਤੇ ਆਏ ਸੋਨੂੰ ਸੂਦ

ਮੁੰਬਈ-ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿਣ ਵਾਲੇ ਫਿਲਮ ਅਦਾਕਾਰ ਸੋਨੂੰ ਸੂਦ ਨੇ ਕਈ ਲੋਕਾਂ ਦੀ ਜਾਨ ਬਚਾਈ ਹੈ। ਅਦਾਕਾਰ ਦੀ ਮਦਦ ਦੀ ਹੁਣ ਇਕ ਅਜਿਹੇ ਬੱਚੇ ਨੂੰ ਲੋੜ ਹੈ, ਜਿਸ ਦਾ ਦਿਮਾਗ਼ ਉਸ ਦੇ ਸਿਰ ਤੋਂ ਬਾਹਰ ਹੈ। ਜਿਵੇਂ ਹੀ ਸੋਨੂੰ ਸੂਦ ਦੀ ਟੀਮ ਨੂੰ ਇਸ ਛੇ ਮਹੀਨੇ ਦੇ ਬੱਚੇ ਬਾਰੇ ਜਾਣਕਾਰੀ ਮਿਲੀ ਤਾਂ ਬਿਨਾਂ ਸਮਾਂ ਬਰਬਾਦ ਕੀਤੇ ਬੱਚੇ ਦੀ ਮਦਦ ਲਈ ਪਹੁੰਚੀ।
ਮਾਮਲਾ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਦਾ ਹੈ। ਦੁਮਕਾ ਦੇ ਕਾਠੀਕੁੰਡ ਬਲਾਕ ਅਧੀਨ ਸ਼ਿਵਤੱਲਾ ਪਿੰਡ ਦੇ ਛੇ ਮਹੀਨਿਆਂ ਦੇ ਸ਼ਿਵਾਂਸ਼ ਕੁਮਾਰ ਦਾ ਇਲਾਜ ਹੁਣ ਸੋਨੂੰ ਸੂਦ ਦੀ ਚੈਰਿਟੀ ਦੁਆਰਾ ਮੁੰਬਈ ਵਿੱਚ ਕਰਵਾਇਆ ਜਾਵੇਗਾ।
ਅਦਾਕਾਰ ਸੋਨੂੰ ਸੂਦ ਨੇ ਪੀੜਤ ਬੱਚੇ ਹਿਮਾਂਸ਼ੂ ਦੇ ਪਿਤਾ ਮਨੋਜ ਕੁਮਾਰ ਚੌਧਰੀ ਅਤੇ ਮਾਂ ਮੋਨਿਕਾ ਨੂੰ ਵੀਡੀਓ ਕਾਲ ਰਾਹੀਂ ਮੁੰਬਈ ਬੁਲਾਇਆ ਹੈ। ਪਰਿਵਾਰ ਦੇ ਸਾਰੇ ਮੈਂਬਰ 16 ਨਵੰਬਰ ਨੂੰ ਰਾਂਚੀ ਤੋਂ ਮੁੰਬਈ ਲਈ ਰਵਾਨਾ ਹੋਣਗੇ। ਸ਼ਿਵਾਂਸ਼ ਦੇ ਇਲਾਜ ਨੂੰ ਲੈ ਕੇ ਪਰਿਵਾਰਕ ਮੈਂਬਰ ਮੁਸ਼ਕਿਲ ਦੇ ਦੌਰ ‘ਚੋਂ ਲੰਘ ਰਹੇ ਹਨ।
ਬੱਚਾ ਪਿਛਲੇ ਛੇ ਮਹੀਨਿਆਂ ਤੋਂ ਪਰੇਸ਼ਾਨ ਹੈ। ਦਰਅਸਲ, ਸ਼ਿਵਾਂਸ਼ ਦਾ ਦਿਮਾਗ ਜਨਮ ਦੇ ਸਮੇਂ ਤੋਂ ਹੀ ਸਿਰ ਤੋਂ ਬਾਹਰ ਹੈ। ਵੱਡੀ ਗੱਲ ਇਹ ਹੈ ਕਿ ਅੱਜ ਤੱਕ ਕੋਈ ਵੀ ਡਾਕਟਰ ਉਸ ਦਾ ਇਲਾਜ ਨਹੀਂ ਕਰ ਸਕਿਆ ਹੈ।
ਦਿੱਲੀ ਏਮਜ਼ ਦੇ ਨਿਊਰੋ ਸਰਜਨ ਨੇ ਇਲਾਜ ਲਈ 20 ਫਰਵਰੀ 2025 ਦੀ ਤਰੀਕ ਦਿੱਤੀ ਹੈ। ਪਿਤਾ ਮਨੋਜ ਕੁਮਾਰ ਚੌਧਰੀ ਅਤੇ ਮਾਤਾ ਮੋਨਿਕਾ ਕੁਮਾਰੀ ਨੇ ਦੱਸਿਆ ਕਿ ਬੇਟੇ ਦੀ ਬੀਮਾਰੀ ਵਧਦੀ ਜਾ ਰਹੀ ਹੈ, ਅਜਿਹੇ ‘ਚ ਜੇਕਰ ਜਲਦੀ ਇਲਾਜ ਨਾ ਕਰਵਾਇਆ ਗਿਆ ਤਾਂ ਬੇਟੇ ਦੀ ਜਾਨ ਬਚਾਉਣੀ ਮੁਸ਼ਕਿਲ ਹੋ ਜਾਵੇਗੀ। ਪਰ ਹੁਣ ਮੁੰਬਈ ਦੇ ਅਦਾਕਾਰ ਸੋਨੂੰ ਸੂਦ ਦੇ ਸੂਦ ਚੈਰਿਟੀ ਟਰੱਸਟ ਨੇ ਬੱਚੇ ਨੂੰ ਇਲਾਜ ਲਈ ਮੁੰਬਈ ਬੁਲਾਇਆ ਹੈ। ਸੋਨੂੰ ਸੂਦ ਦੀ ਮਦਦ ਤੋਂ ਮਾਪੇ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਬੱਚੇ ਨੂੰ ਨਵੀਂ ਜ਼ਿੰਦਗੀ ਮਿਲੇਗੀ।

Comment here