ਅਜਬ ਗਜਬਖਬਰਾਂਦੁਨੀਆ

ਸ਼ਖਸ ਜਵਾਨ ਰਹਿਣ ਲਈ ਹਰ ਸਾਲ ਖਰਚਦਾ 16 ਕਰੋੜ!

ਕੈਲੀਫੋਰਨੀਆ-ਬੁਢਾਪੇ ਤੋਂ ਹਰ ਕੋਈ ਡਰਦਾ ਹੈ। ਇਹੀ ਕਾਰਨ ਹੈ ਕਿ ਕੋਈ ਵੀ ਬੁੱਢਾ ਨਹੀਂ ਹੋਣਾ ਚਾਹੁੰਦਾ। ਹਮੇਸ਼ਾ ਹੀ 18 ਸਾਲ ਦਾ ਜਵਾਨ ਬਣੇ ਰਹਿਣ ਲਈ 45 ਸਾਲਾ ਕਰੋੜਪਤੀ ਉਦਯੋਗਪਤੀ ਬ੍ਰਾਇਨ ਜਾਨਸਨ ਵੱਲੋਂ ਅਪਣਾਇਆ ਗਿਆ ਤਰੀਕਾ ਕਾਫੀ ਮਹਿੰਗਾ ਅਤੇ ਅਜੀਬ ਹੈ। ਜਵਾਨ ਰਹਿਣ ਲਈ ਉਹ 30 ਮੈਡੀਕਲ ਪੇਸ਼ੇਵਰਾਂ ਦੀ ਟੀਮ ਦੀਆਂ ਸੇਵਾਵਾਂ ਲੈ ਰਿਹਾ ਹੈ। ਇਸ ਉਤੇ ਉਹ ਸਾਲਾਨਾ 16 ਕਰੋੜ ਰੁਪਏ ਖਰਚ ਕਰ ਰਿਹਾ ਹੈ।ਕੈਲੀਫੋਰਨੀਆ ਨਿਵਾਸੀ ਬ੍ਰਾਇਨ ਜਾਨਸਨ ਇਕ ਕਰੋੜਪਤੀ ਉਦਯੋਗਪਤੀ ਹੈ। ਉਹ ਬਾਇਓਟੈਕ ਕੰਪਨੀ ਕਰਨਲਕੋ ਦਾ ਮਾਲਕ ਹੈ।
ਬ੍ਰਾਇਨ ਜਾਨਸਨ ਦਾ ਦਾਅਵਾ ਹੈ ਕਿ ਉਸ ਨੇ ਸਖਤ ਰੁਟੀਨ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਬੁਢਾਪੇ ਤੋਂ ਰੋਕਿਆ ਹੈ। ਉਸ ਕੋਲ ਇਕ 18 ਸਾਲ ਦੇ ਨੌਜਵਾਨ ਜਿੰਨੀ ਸਰੀਰਕ ਤਾਕਤ ਹੈ, ਜਦੋਂ ਕਿ ਉਸ ਦਾ ਦਿਲ 45 ਸਾਲ ਦੀ ਉਮਰ ਵਿੱਚ ਵੀ ਇੱਕ ਸਿਹਤਮੰਦ 37 ਸਾਲ ਦੇ ਆਦਮੀ ਵਰਗਾ ਹੈ। ਇੰਨਾ ਹੀ ਨਹੀਂ ਜਾਨਸਨ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਸਕਿਨ ਨੂੰ 28 ਸਾਲ ਦੇ ਆਦਮੀ ਵਰਗਾ ਬਣਾਇਆ ਹੈ।
ਉਹ ਹਮੇਸ਼ਾ 18 ਸਾਲ ਦਾ ਦਿਖਣ ਦੀ ਆਪਣੀ ਇੱਛਾ ਨੂੰ ਪੂਰਾ ਕਰਨ ਲਈ ਇੱਕ ਮਹਿੰਗੇ ਡਾਕਟਰੀ ਰੁਟੀਨ ਨੂੰ ਅਪਣਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਨਸਨ ਆਪਣੀ ਇੱਛਾ ਪੂਰੀ ਕਰਨ ਲਈ 30 ਮੈਡੀਕਲ ਪੇਸ਼ੇਵਰਾਂ ਦੀਆਂ ਸੇਵਾਵਾਂ ਲੈ ਰਿਹਾ ਹੈ। ਫਿਜ਼ੀਸ਼ੀਅਨ ਓਲੀਵਰ ਜ਼ੋਲਮੈਨ ਇਸ ਟੀਮ ਦੀ ਅਗਵਾਈ ਕਰ ਰਹੇ ਹਨ। ਓਲੀਵਰ ਰੀਜਨਰੇਟਿਵ ਦਵਾਈ ਦਾ ਮਾਹਰ ਹੈ।

Comment here