ਸਿਆਸਤਖਬਰਾਂ

ਵੀਰ ਸਾਵਰਕਰ ਨੂੰ ਬਦਨਾਮ ਕਰਨ ਦੀ ਮੁਹਿੰਮ ਚਲਾਈ ਗਈ ਸੀ-ਭਾਗਵਤ

ਵੀਰ ਸਾਵਰਕਰ ਮਹਾਨ ਅਜ਼ਾਦੀ ਘੁਲਾਟੀਆ ਸੀ-ਰਾਜਨਾਥ ਸਿੰਘ

ਨਵੀਂ ਦਿੱਲੀ – ਵੀਰ ਸਾਵਰਕਰ ਬਾਰੇ ਲਿਖੀ ਗਈ ਇਕ ਕਿਤਾਬ ਦੇ ਦਿੱਲੀ ਚ ਹੋਏ ਰਿਲੀਜ਼ ਪ੍ਰੋਗਰਾਮ ਵਿੱਚ ਆਰ.ਐੱਸ.ਐੱਸ. ਪ੍ਰਮੁੱਖ ਮੋਹਨ ਭਾਗਵਤ ਨੇ ਕਿਹਾ ਹੈ ਕਿ ਭਾਰਤ ਵਿੱਚ ਅਜੋਕੇ ਸਮੇਂ ਵਿੱਚ ਵੀਰ ਸਾਵਰਕਰ ਬਾਰੇ ਸਹੀ ਜਾਣਕਾਰੀ ਦੀ ਘਾਟ ਹੈ। ਇਹ ਇੱਕ ਸਮੱਸਿਆ ਹੈ। ਸਾਵਰਕਰ ਬਾਰੇ ਲਿਖੀਆਂ ਗਈਆਂ ਤਿੰਨ ਕਿਤਾਬਾਂ ਦੇ ਜ਼ਰੀਏ ਕਾਫ਼ੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਪ੍ਰੋਗਰਾਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵੀਰ ਸਾਵਰਕਰ ਜੀ ਮਹਾਨ ਆਜ਼ਾਦੀ ਘੁਲਾਟੀਏ ਸਨ ਇਸ ਵਿੱਚ ਕਿਤੇ ਦੋ ਰਾਏ ਨਹੀਂ ਹੈ। ਕਿਸੇ ਵੀ ਵਿਚਾਰਧਾਰਾ ਦੇ ਚਸ਼ਮੇ ਨੂੰ ਵੇਖ ਕੇ ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਨਜ਼ਰ ਅੰਦਾਜ਼ ਕਰਨਾ, ਅਪਮਾਨਿਤ ਕਰਨਾ ਅਜਿਹਾ ਕੰਮ ਹੈ ਜਿਸ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ। ਮੋਹਨ ਭਾਗਵਤ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੀ ਵੀਰ ਸਾਵਰਕਰ ਨੂੰ ਬਦਨਾਮ ਕਰਨ ਦੀ ਮੁਹਿੰਮ ਚੱਲੀ। ਹੁਣ ਇਸ ਤੋਂ ਬਾਅਦ ਸਵਾਮੀ ਵਿਵੇਕਾਨੰਦ, ਸਵਾਮੀ ਦਯਾਨੰਦ ਸਰਸਵਤੀ ਅਤੇ ਯੋਗੀ ਅਰਵਿੰਦ ਨੂੰ ਬਦਨਾਮ ਕਰਨ ਦਾ ਨੰਬਰ ਲੱਗੇਗਾ, ਕਿਉਂਕਿ ਸਾਵਰਕਰ ਇਨ੍ਹਾਂ ਤਿੰਨਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ। ਉਨ੍ਹਾਂ ਕਿਹਾ ਕਿ ਸਾਵਰਕਰ ਜੀ ਦਾ ਹਿੰਦੂਤਵ, ਵਿਵੇਕਾਨੰਦ ਦਾ ਹਿੰਦੂਤਵ ਅਜਿਹਾ ਬੋਲਣ ਦਾ ਫ਼ੈਸ਼ਨ ਹੋ ਗਿਆ, ਹਿੰਦੂਤਵ ਇੱਕ ਹੀ ਹੈ, ਉਹ ਪਹਿਲਾਂ ਤੋਂ ਹੈ ਅਤੇ ਅਖੀਰ ਤੱਕ ਉਹ ਹੀ ਰਹੇਗਾ। ਸਾਵਰਕਰ ਜੀ ਨੇ ਹਾਲਾਤ ਨੂੰ ਵੇਖ ਕੇ ਇਸ ਦਾ ਐਲਾਨ ਕਰਨਾ ਜ਼ਰੂਰੀ ਸਮਝਿਆ। ਉਨ੍ਹਾਂ ਕਿਹਾ ਕਿ ਜੋ ਸ਼ਖਸ ਭਾਰਤ ਦਾ ਹੈ, ਉਸ ਦੀ ਸੁਰੱਖਿਆ, ਪ੍ਰਤੀਸ਼ਠਾ ਭਾਰਤ ਦੇ ਹੀ ਨਾਲ ਜੁੜੀ ਹੈ। ਵੰਡ ਤੋਂ ਬਾਅਦ ਭਾਰਤ ਤੋਂ ਪਾਕਿਸਤਾਨ ਵਿੱਚ ਗਏ ਮੁਸਲਮਾਨਾਂ ਦੀ ਪ੍ਰਤੀਸ਼ਠਾ ਪਾਕਿਸਤਾਨ ਵਿੱਚ ਵੀ ਨਹੀਂ ਹੈ। ਜੋ ਭਾਰਤ ਦਾ ਹੈ, ਉਹ ਭਾਰਤ ਦਾ ਹੀ ਹੈ। ਮੋਹਨ ਭਾਗਵਤ ਨੇ ਕਿਹਾ ਕਿ ਸਾਡੀ ਪੂਜਾ ਕਰਨ ਦੀ ਵਿਧੀ ਵੱਖਰੀ ਹੈ ਪਰ ਪੂਰਵਜ ਇੱਕ ਹਨ। ਉਨ੍ਹਾਂ ਕਿਹਾ ਕਿ ਵੰਡ ਤੋਂ ਬਾਅਦ ਪਾਕਿਸਤਾਨ ਜਾਣ ਵਾਲਿਆਂ ਨੂੰ ਉੱਥੇ ਪ੍ਰਤੀਸ਼ਠਾ ਨਹੀਂ ਮਿਲੀ। ਹਿੰਦੂਤਵ ਇੱਕ ਹੀ ਹੈ ਜੋ ਸਨਾਤਨ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਹੁਣ 75 ਸਾਲ ਬਾਅਦ ਹਿੰਦੂਤਵ ਨੂੰ ਉੱਚੀ ਆਵਾਜ਼ ਵਿੱਚ ਬੋਲਣ ਦੀ ਜ਼ਰੂਰਤ ਹੈ। ਵੀਰ ਸਾਵਰਕਰ ਨੇ ਕਿਹਾ ਸੀ ਕਿ ਕਿਸੇ ਦਾ ਤੁਸ਼ਟੀਕਰਨ ਨਹੀਂ ਹੋਣਾ ਚਾਹੀਦਾ ਹੈ। ਮੋਹਨ ਭਾਗਵਤ ਨੇ ਵਿਆਹ ਲਈ ਹੋ ਰਹੇ ਧਰਮ ਤਬਦੀਲੀ ‘ਤੇ ਚਿੰਤਾ ਸਪੱਸ਼ਟ ਕੀਤੀ ਸੀ। ਉਨ੍ਹਾਂ ਕਿਹਾ ਕਿ ਵਿਆਹ ਲਈ ਧਰਮ ਤਬਦੀਲੀ ਕਿਵੇਂ ਹੁੰਦਾ ਹੈ? ਹਿੰਦੂ ਲੜਕੇ ਅਤੇ ਲੜਕੀਆਂ ਦੂਜੇ ਧਰਮ ਵਿੱਚ ਕਿਵੇਂ ਬਦਲ ਰਹੇ ਹਨ? ਛੋਟੇ-ਛੋਟੇ ਹਿੱਤਾਂ ਲਈ ਅਜਿਹਾ ਹੋ ਰਿਹਾ ਹੈ। ਅਜਿਹਾ ਕਰਨ ਵਾਲੇ ਲੜਕੇ-ਲੜਕੀਆਂ ਗਲਤ ਕਰ ਰਹੇ ਹਨ। ਭਾਗਵਤ ਨੇ ਕਿਹਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਤਿਆਰ ਨਹੀਂ ਕਰਦੇ ਹਾਂ। ਸਾਨੂੰ ਉਨ੍ਹਾਂ ਨੂੰ ਖੁਦ ‘ਤੇ ਅਤੇ ਆਪਣੇ ਧਰਮ ‘ਤੇ ਮਾਣ ਕਰਨਾ ਸਿਖਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਭਾਸ਼ਾ, ਭੋਜਨ, ਭਜਨ, ਭ੍ਰਮਣੋ, ਸ਼ਿੰਗਾਰ ਅਤੇ ਭਵਨ ਦੇ ਜ਼ਰੀਏ ਆਪਣੀ ਜੜਾਂ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ।

Comment here