ਸਿਹਤ-ਖਬਰਾਂਖਬਰਾਂਚਲੰਤ ਮਾਮਲੇ

ਵਿਟਾਮਿਨ-ਕੇ ਦੀ ਕਮੀ ਕਾਰਣ ਫੇਫੜਿਆਂ ਨੂੰ ਹੁੰਦਾ ਏ ਨੁਕਸਾਨ

ਇਕ ਨਵੇਂ ਅਧਿਐਨ ’ਚ ਖੋਜਕਰਤਾਵਾਂ ਨੇ ਪਾਇਆ ਹੈ ਕਿ ਖੂਨ ਵਿਚ ਵਿਟਾਮਿਨ- ਕੇ ਦੀ ਕਮੀ ਨਾਲ ਫੇਫੜਿਆਂ ਦੀ ਕਾਰਜ ਸਮਰੱਥਾ ਪ੍ਰਭਾਵਤ ਹੋ ਸਕਦੀ ਹੈ। ਇਸ ਨਾਲ ਅਸਥਮਾ, ਕ੍ਰੋਨਿਕ ਆਬਸਟ੍ਰਕਟਿਵ ਪਲਮੋਨਰੀ ਡਿਜ਼ੀਜ਼ (ਸੀਓਪੀਡੀ) ਤੇ ਸਾਹਾਂ ਵਿਚ ਘਬਰਾਹਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿਟਾਮਿਨ-ਕੇ ਹਰੀ ਪੱਤੇਦਾਰ ਸਬਜ਼ੀਆਂ, ਵਨਸਪਤੀ ਤੇਲ ਤੇ ਅਨਾਜ ਦੇ ਦਾਣਿਆਂ ਵਿਚ ਪਾਇਆ ਜਾਂਦਾ ਹੈ। ਇਹ ਖੂਨ ਦਾ ਕਲਾਟ ਜੰਮਣ ਵਿਚ ਮਦਦ ਕਰਦਾ ਹੈ, ਜਿਸ ਨਾਲ ਜ਼ਖਮ ਛੇਤੀ ਭਰ ਜਾਂਦਾ ਹੈ। ਹਾਲਾਂਕਿ, ਖੋਜਕਰਤਾਵਾਂ ਨੂੰ ਹਾਲੇ ਫੇਫੜੇ ਦੀ ਸਿਹਤ ਵਿਚ ਵਿਟਾਮਿਨ-ਕੇ ਦੀ ਭੂਮਿਕਾ ਬਾਰੇ ਬਹੁਤ ਘੱਟ ਪਤਾ ਹੈ। ਈਆਰਜੇ ਓਪਨ ਰਿਸਰਚ ’ਚ ਛਪੇ ਅਧਿਐਨ ਦੀ ਅਗਵਾਈ ਕੋਪਨਹੈਗਨ ਯੂਨੀਵਰਸਿਟੀ ਹਾਸਪੀਟਲ ਤੇ ਕੋਪੇਨਹੈਗਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕੀਤਾ। ਉਨ੍ਹਾਂ ਆਪਣੇ ਅਧਿਐਨ ’ਚ ਕੋਪੇਨਹੈਗਨ ਵਿਚ ਰਹਿ ਰਹੇ 24 ਤੋਂ 77 ਸਾਲ ਦੇ 4.092 ਉਮੀਦਵਾਰਾਂ ਨੂੰ ਸ਼ਾਮਲ ਕੀਤਾ।
ਉਮੀਦਵਾਰਾਂ ਦੇ ਬਲੱਡ ਸੈਂਪਲ ਲੈ ਕੇ ਫੇਫੜੇ ਦੀ ਸਮਰੱਥਾ ਦਾ ਪ੍ਰੀਖਣ ਕੀਤਾ ਗਿਆ, ਇਸ ਨੂੰ ਸਪਾਇਰੋਮੈਟਰੀ ਕਹਿੰਦੇ ਹਨ। ਇਸ ਵਿਚ ਉਮੀਦਵਾਰਾਂ ਨੂੰ ਉਨ੍ਹਾਂ ਦੀ ਸਿਹਤ ਤੇ ਜੀਵਨ-ਸ਼ੈਲੀ ਨੂੰ ਲੈ ਕੇ ਜਵਾਬ ਦੇਣ ਲਈ ਕਿਹਾ ਗਿਆ। ਸਪਾਇਰੋਮੈਟਰੀ ਵਿਚ ਸਾਹ ਦੇ ਜ਼ਰੀਏ ਇਕ ਸੈਕੰਡ ਵਿਚ ਜ਼ਿਆਦਾ ਤੋਂ ਜ਼ਿਆਦਾ ਹਵਾ ਸਰੀਰ ਦੇ ਅੰਦਰ ਲੈਣ ਤੇ ਬਾਹਰ ਛੱਡਣ ਦੀ ਸਮਰੱਥਾ ਦਾ ਪ੍ਰੀਖਣ ਕੀਤਾ ਗਿਆ।
ਖੋਜ ਟੀਮ ਨੇ ਪਾਇਆ ਕਿ ਖੂਨ ’ਚ ਵਿਟਾਮਿਨ-ਕੇ ਦੇ ਘੱਟ ਪੱਧਰ ਵਾਲੇ ਲੋਕ ਮਾਰਕਰ ਤੋਂ ਘੱਟ ਹਵਾ ਖਿੱਚ ਤੇ ਬਾਹਰ ਕਰ ਸਕੇ। ਖੋਜਕਰਤਾ ਡਾ. ਟਰਕਿਲ ਜੇਸਪਰਸਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵਿਟਾਮਿਨ- ਕੇ ਖੂਨ ਵਿਚ ਮਹੱਤਵਪੂਰਨ ਭੂਮਿਕਾ ਬਾਰੇ ਜਾਣਦੇ ਹਾਂ ਪਰ ਵਿਟਾਮਿਨ- ਕੇ ਤੇ ਫੇਫੜੇ ਦੀ ਸਿਹਤ ਨੂੰ ਲੈ ਕੇ ਬਹੁਤ ਘੱਟ ਅਧਿਐਨ ਹੋਇਆ ਹੈ। ਖੋਜਕਾਰਾਂ ਨੇ ਕਿਹਾ, ਆਪਣੇ ਅਧਿਐਨ ਤੋਂ ਵਿਟਾਮਿਨ-ਕੇ ਨੂੰ ਲੈ ਕੇ ਰਾਇ ਬਦਲਣ ਦਾ ਸਮਰਥਨ ਨਹੀਂ ਕਰਦੇ ਪਰ ਫੇਫੜੇ ਦੀ ਬਿਮਾਰੀ ਨਾਲ ਪੀੜਤ ਕੁਝ ਲੋਕਾਂ ਵਿਚ ਵਿਟਾਮਿਨ-ਕੇ ਸਪਲੀਮੈਂਟ ਲੈਣ ਦੇ ਫਾਇਦੇ ਦੇ ਅਧਿਐਨ ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹਾਂ।

Comment here