ਵਾਸ਼ਿੰਗਟਨ -ਰੂਸ ਦੇ ਹਮਲੇ ਦਾ ਸ਼ਿਕਾਰ ਹੋਏ ਯੂਕ੍ਰੇਨ ਦੀ ਮਦਦ ਲਈ ਅਮਰੀਕਾ ਨੇ ਕੀਤੇ ਵਾਅਦੇ ‘ਤੇ ਅਮਲ ਕਰਦਿਆਂ ਵੱਡੀ ਇਮਦਾਦ ਭੇਜੀ ਹੈ। ਅਮਰੀਕੀ ਰੱਖਿਆ ਵਿਭਾਗ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਹੈ ਕਿ ਅਮਰੀਕਾ ਨੇ ਯੂਕ੍ਰੇਨ ਨੂੰ ਲਗਭਗ 75 ਫੀਸਦੀ ਅਸਲਾ ਵੰਡਿਆ ਹੈ। ਉਹਨਾਂ ਕਿਹਾ ਕਿ ਅਸੀਂ 155 ਗੋਲਾ ਬਾਰੂਦ ਦੇ 2,09,000 ਰਾਉਂਡ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਅਤੇ ਹੁਣ ਤੱਕ 75 ਫੀਸਦੀ ਤੋਂ ਵੱਧ ਗੋਲਾ-ਬਾਰੂਦ ਯੂਕ੍ਰੇਨ ਦੀ ਫ਼ੌਜ ਨੂੰ ਸੌਂਪਿਆ ਜਾ ਚੁੱਕਾ ਹੈ। ਯੂਕ੍ਰੇਨ ਨੂੰ ਵਾਅਦੇ ਮੁਤਾਬਕ 11 ਐੱਮ.ਆਈ.-17 ਹੈਲੀਕਾਪਟਰਾਂ ਵਿਚੋਂ 3 ਦਿੱਤੇ ਜਾ ਚੁੱਕੇ ਹਨ। ਬੁਲਾਰੇ ਨੇ ਕਿਹਾ ਕਿ ਯੂਕ੍ਰੇਨ ਨੇ ਫ਼ੌਜ ਨੂੰ ਕੀਤੇ ਵਾਅਦੇ ਅਨੁਸਾਰ 300 ਵਿੱਚੋਂ 200 ਤੋਂ ਵੱਧ ਸਵਿੱਚਬਲੇਡ ਡਰੋਨ-ਮਿਜ਼ਾਈਲਾਂ ਅਤੇ ਦਸ ਫੀਨਿਕਸ ਗੋਸਟ ਡਰੋਨ ਪਹਿਲਾਂ ਹੀ ਭੇਜੇ ਹਨ।ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ ਨੂੰ 3.4 ਬਿਲੀਅਨ ਡਾਲਰ ਤੋਂ ਵੱਧ ਦੀ ਸੁਰੱਖਿਆ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਨੇ ਅਮਰੀਕੀ ਕਾਂਗਰਸ ਨੂੰ ਯੂਕ੍ਰੇਨ ਨੂੰ 33 ਬਿਲੀਅਨ ਡਾਲਰ ਦੀ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ, ਜਿਸ ਵਿੱਚੋਂ 20 ਬਿਲੀਅਨ ਡਾਲਰ ਤੱਕ ਦੀ ਸੁਰੱਖਿਆ ਸਹਾਇਤਾ ਹੋਵੇਗੀ। ਹੋਰ ਮੁਲਕਾਂ ਵੱਲੋਂ ਵੀ ਯੂਕ੍ਰੇਨ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਵਾਅਦੇ ਮੁਤਾਬਕ ਯੂਕ੍ਰੇਨ ਨੂੰ ਅਮਰੀਕਾ ਦੇ ਰਿਹੈ ਅਸਲਾ


Comment here