ਅਪਰਾਧਸਿਆਸਤਖਬਰਾਂ

ਯੂ.ਪੀ. ਦੇ ਇੱਕ ਮੰਦਰ ਚ ਸੁੱਟੇ ਮੀਟ ਦੇ ਟੁਕੜੇ

ਲਖਨਊ-ਉੱਤਰ ਪ੍ਰਦੇਸ਼ ਦੇ ਇਕ ਪਿੰਡ ਵਿਚ ਉਸ ਸਮੇਂ ਸਥਿਤੀ ਤਣਾਅ ਪੂਰਨ ਹੋ ਗਈ ਜਦੋਂ ਕੁਝ ਸ਼ਰਾਰਤੀ ਅਨਸਰਾਂ ਨੇ  ਇਕ ਮੰਦਰ ਵਿਚ ਮੀਟ ਦੇ ਕੁਝ ਟੁਕੜੇ ਸੁੱਟ ਦਿੱਤੇ ।ਪੁਲਿਸ ਨੇ ਦੱਸਿਆ ਕਿ ਘਟਨਾ ਰਸੂਲਾਬਾਦ ਦੇ ਪਿੰਡ ਦੀ ਹੈ ਜਿੱਥੇ ਮੰਦਰ ਵਿਚ ਮੀਟ ਦੇ ਟੁਕੜੇ ਸੁੱਟਣ ਤੋਂ ਬਾਅਦ ਭੜਕੇ ਲੋਕਾਂ ਨੇ ਨੇੜਲੀਆਂ ਮੀਟ ਦੀਆਂ ਤਿੰਨ ਦੁਕਾਨਾਂ ਨੂੰ ਅੱਗ ਲਗਾ ਦਿੱਤੀ ।ਹਿੰਦੂ ਸੰਗਠਨਾਂ ਵਲੋਂ ਲਗਾਏ ਧਰਨੇ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਇਲਾਕੇ ਵਿੱਚ ਤਣਾਅ ਦਾ ਮਹੌਲ ਹੈ। ਪੁਲਸ ਚੌਕਸੀ ਵਰਤ ਰਹੀ ਹੈ।

Comment here