ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂ ਐੱਸ-ਚੀਨ ਖਹਿਬਾਜ਼ੀ ਤੇ ਭਾਰਤ ਫੈਕਟਰ-ਵਿਸ਼ੇ ਤੇ ਵਿਚਾਰ ਚਰਚਾ 23 ਨੂੰ

ਲੰਡਨ-ਦਿ ਡੈਮੋਕਰੇਟਿਕ ਫੋਰਮ ਵੱਲੋਂ ਅਕਸਰ ਚਲੰਤ ਮਾਮਲਿਆਂ ਉੱਤੇ ਸਿਆਸੀ ਮਾਹਿਰਾਂ ਦੀ ਚਰਚਾ ਲਈ ਸੈਮੀਨਾਰ ਆਦਿ ਦਾ ਆਯੋਜਨ ਕਰਵਾਇਆ ਜਾਂਦਾ ਹੈ। ਹੁਣ ਵੀ ਚਰਚਿਤ ਮਸਲੇ ਵਿਸ਼ਵ ਦੀਆਂ ਵੱਡੀਆਂ ਤਾਕਤਾਂ ਅਮਰੀਕਾ ਅਤੇ ਚੀਨ ਦੀ ਖਹਿਬਾਜ਼ੀ ਚ ਇੰਡੋ-ਪੈਸੀਫਿਕ ਤੇ ਭਾਰਤ ਫੈਕਟਰ ਕਿੰਨਾ ਕੁ ਅਸਰਦਾਰ ਹੈ, ਇਸ ਮੁੱਦੇ ਤੇ 23 ਮਾਰਚ, 2022 ਨੂੰ ਵਿਚਾਰ ਚਰਚਾ ਹੋ ਰਹੀ ਹੈ। ਸਮਾਂ ਇੰਗਲੈਂਡ ਦੇ 2 ਤੋਂ 4 ਵਜੇ ਸ਼ਾਮ ਦਾ ਰਹੇਗਾ। ਇਸ ਦਾ ਪ੍ਰਸਾਰਣ ਫੇਸਬੁੱਕ, ਯੂ ਟਿਊਬ ਅਤੇ ਟਵਿੱਟਰ ਤੇ ਲਾਈਵ ਹੋਵੇਗਾ। ਚਰਚਾ ਵਿੱਚ ਹਮਫਰੇ ਹਾਕਸਲੇਅ, ਲਾਰਡ ਬਰੂਸੀ, ਬੇਰੀ ਗਾਰਡਨਰ, ਡਾ ਕੈਟੀ ਸੈਲੀਵਨ ਡੀ ਐਸਟਰਾਡਾ, ਡਾ ਮਨੋਜ ਜੋਸ਼ੀ, ਡਾ ਡੇਨੀਅਲ ਮਾਰਕੇ, ਡਾ ਵਾਲਟਰ, ਏਅਕ ਫਰੇਮੈਨ ਆਦਿ ਵੱਖ ਵੱਖ ਮਾਹਿਰਾਂ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਇਸ ਗੰਭੀਰ ਮਸਲੇ ਉੱਤੇ ਆਪਣੇ ਵਿਚਾਰ ਰੱਖੇ ਜਾਣਗੇ। 

ਇਸ ਸੈਮੀਨਾਰ ਨਾਲ ਆਨਲਾਈਨ ਜੁੜਨ ਲਈ ਹੇਠ ਲਿਖੇ ਲਿੰਕ ਤੇ ਕਲਿਕ ਕਰ ਸਕਦੇ ਹੋ-

YouTube Link

Facebook Link
https://www.facebook.com/110229557471750/posts/477350497426319/

Comment here