ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਯੂਕਰੇਨ ‘ਤੇ ਹਮਲੇ ਵਾਲੇ ਦਿਨ ਇਮਰਾਨ ਦਾ ਰੂਸ ਜਾਣਾ ਇਤਫ਼ਾਕਨ: ਰੂਸੀ ਰਾਜਦੂਤ

ਇਸਲਾਮਾਬਾਦ– ਪਾਕਿਸਤਾਨ ਵਿੱਚ ਰੂਸੀ ਰਾਜਦੂਤ ਡੈਨੀਲਾ ਗਾਨਿਚ ਨੇ ਕਿਹਾ ਹੈ ਕਿ ਯੂਕਰੇਨ ਉੱਤੇ ਰੂਸੀ ਹਮਲੇ ਵਾਲੇ ਦਿਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵਿਵਾਦਤ ਦੌਰਾ ਮਹਿਜ਼ ਇਤਫ਼ਾਕ ਸੀ। ਉਨ੍ਹਾਂ ਕਿਹਾ ਕਿ ਜੇਕਰ ਖਾਨ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਹੁੰਦਾ ਤਾਂ ਸਾਬਕਾ ਪ੍ਰਧਾਨ ਮੰਤਰੀ ਉਸ ਦਿਨ ਕਦੇ ਵੀ ਰੂਸ ਨਾ ਜਾਂਦੇ। ਖਾਨ ਨੇ 24 ਫਰਵਰੀ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ਸੀ, ਜਿਸ ਦਿਨ ਰੂਸ ਨੇ ਗੁਆਂਢੀ ਦੇਸ਼ ਯੂਕਰੇਨ ‘ਤੇ ਹਮਲਾ ਕੀਤਾ ਸੀ।  ਗੁਨਿਚ ਨੇ  ਇੱਕ ਇੰਟਰਵਿਊ ਵਿੱਚ ਕਿਹਾ,”ਇਹ ਸਿਰਫ਼ ਇੱਕ ਇਤਫ਼ਾਕ ਸੀ,”। ਜੇਕਰ ਇਮਰਾਨ ਖਾਨ ਨੂੰ ਪਤਾ ਹੁੰਦਾ ਤਾਂ ਉਹ ਉਸ ਦਿਨ ਦੇਸ਼ (ਰੂਸ) ਦਾ ਦੌਰਾ ਨਹੀਂ ਕਰਦਾ। ਗਨੀਚ ਨੂੰ ਖਾਨ ਦੇ ਇਸ ਦਾਅਵੇ ਬਾਰੇ ਸਵਾਲ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਰੂਸ ਦੇ ਦੌਰੇ ਕਾਰਨ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਉਹ ਅਮਰੀਕਾ ਦੇ ਇਤਰਾਜ਼ਾਂ ਦੇ ਬਾਵਜੂਦ ਰੂਸ ਗਏ ਸਨ। ਖਾਨ ਨੇ ਅਪ੍ਰੈਲ ‘ਚ ਉਨ੍ਹਾਂ ਦੀ ਸਰਕਾਰ ਖਿਲਾਫ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਦੇ ਪਿੱਛੇ ਅਮਰੀਕਾ ‘ਤੇ ਸਾਜ਼ਿਸ਼ ਦਾ ਦੋਸ਼ ਲਗਾਇਆ ਸੀ। ਰਾਜਦੂਤ ਨੇ ਕਿਹਾ ਕਿ ਖਾਨ ਇੱਕ ਇਮਾਨਦਾਰ ਵਿਅਕਤੀ ਸਨ ਜੋ ਦੇਸ਼ ਦਾ ਹਿੱਤ ਚਾਹੁੰਦੇ ਸਨ।

Comment here