ਦਾਵੋਸ-ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਬੈਠਕ ਨੂੰ ਕੀਵ ਤੋਂ ਆਨਲਾਈਨ ਸੰਬੋਧਿਤ ਕਰਦੇ ਹੋਏ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਨੂੰ ਯੁੱਧ ਸ਼ੁਰੂ ਕਰਨ ਲਈ ਕੁੱਝ ਸਕਿੰਟਾਂ ਦਾ ਸਮਾਂ ਲੱਗਾ ਸੀ ਪਰ ਦੁਨੀਆ ਨੂੰ ਪਾਬੰਦੀਆਂ ਲਗਾਉਣ ਵਿਚ ਕਈ ਦਿਨ ਲੱਗ ਗਏ। ਉਨ੍ਹਾਂ ਕਿਹਾ ਕਿ ਜਦੋਂ ਰੂਸ ਨੇ ਬਿਨਾਂ ਕਿਸੇ ਝਿਜਕ ਦੇ ਕ੍ਰੀਮੀਆ ‘ਤੇ ਹਮਲਾ ਕੀਤਾ ਤਾਂ ਦੁਨੀਆ ਝਿਜਕ ਰਹੀ ਸੀ ਪਰ ਦੁਨੀਆ ਨੂੰ ਹੁਣ ਸੰਕੋਚ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਰੂਸ ਦੀ ਤੁਲਨਾ ਵਿਚ ਤੇਜ਼ੀ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹੀ ਇਸ ਯੁੱਧ ਨੂੰ ਖ਼ਤਮ ਕਰਨਾ ਹੋਵੇਗਾ ਅਤੇ ਇਸ ਲਈ ਪੂਰੀ ਦੁਨੀਆ ਨੂੰ ਯੂਕ੍ਰੇਨ ਦਾ ਸਮਰਥਨ ਕਰਨ ਲਈ ਇਕਜੁੱਟ ਹੋਣਾ ਪਵੇਗਾ। ਜੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਨਹੀਂ ਹੈ, ਉਹ ਕਿਤੇ ਨਹੀਂ ਜਾਣਾ ਚਾਹੁੰਦੇ ਅਤੇ ਯੁੱਧ ਲੜਨ ਲਈ ਉਨ੍ਹਾਂ ਨੂੰ ਸਿਰਫ਼ ਗੋਲਾ-ਬਾਰੂਦ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਸ ਯੁੱਧ ਨੂੰ ਜਿੱਤਣ ਅਤੇ ਸੰਕਟ ਤੋਂ ਉਭਰਨ ਲਈ ਯੂਕ੍ਰੇਨ ਨੂੰ ਫ਼ੌਜੀ ਮਦਦ ਦੇ ਨਾਲ-ਨਾਲ ਵਿੱਤੀ ਸਹਾਇਤਾ ਦੀ ਵੀ ਜ਼ਰੂਰਤ ਹੈ।
ਯੁੱਧ ਦੇ ਖਾਤਮੇ ਲਈ ਪੂਰਾ ਵਿਸ਼ਵ ਯੂਕ੍ਰੇਨ ਦਾ ਸਮਰਥਨ ਕਰੇ-ਜ਼ੇਲੇਂਸਕੀ


Comment here