ਸਿਆਸਤਖਬਰਾਂਚਲੰਤ ਮਾਮਲੇ

ਮੋਦੀ ‘ਰਿਸਾਈਕਲ’ ਬੋਤਲਾਂ ਤੋਂ ਬਣਾਈ ਜੈਕੇਟ ਪਹਿਨ ਸੰਸਦ ਪੁੱਜੇ

ਨਵੀਂ ਦਿੱਲੀ-ਭਾਰਤ ਨੇ ਪਲਾਸਟਿਕ ਦੀਆਂ ਖ਼ਰਾਬ ਬੋਤਲਾਂ ਨੂੰ ‘ਰਿਸਾਈਕਲ’ ਕਰਕੇ ਜੈਕਟਾਂ ਬਣਾਉਣ ਦੀ ਪਹਿਲ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਾਸਟਿਕ ਦੀਆਂ ਬੋਤਲਾਂ ਨੂੰ ਰਿਸਾਈਕਲ ਕਰ ਕੇ ਬਣਾਈ ਗਈ ਸਮੱਗਰੀ ਨਾਲ ਬਣੀ ਸਦਰੀ (ਜੈਕੇਟ) ਪਹਿਨ ਕੇ ਬੁੱਧਵਾਰ ਨੂੰ ਸੰਸਦ ਪਹੁੰਚੇ। ਪ੍ਰਧਾਨ ਮੰਤਰੀ ਸਵੇਰੇ ਰਾਜ ਸਭਾ ‘ਚ ਹਲਕੇ ਨੀਲੇ ਰੰਗ ਦੀ ਜੈਕੇਟ ਪਹਿਨੇ ਨਜ਼ਰ ਆਏ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਦੀ ਜੈਕੇਟ ਪਲਾਸਟਿਕ ਦੀਆਂ ਬੋਤਲਾਂ ਨੂੰ ‘ਰਿਸਾਈਕਲ’ ਕਰ ਕੇ ਬਣੀ ਸਮੱਗਰੀ ਦੀ ਹੈ।
ਦੱਸਣਯੋਗ ਹੈ ਕਿ ਇਹ ਜੈਕੇਟ ਇੰਡੀਅਨ ਆਇਲ ਨੇ ਉਨ੍ਹਾਂ ਨੂੰ ਭੇਟ ਕੀਤੀ। ਕੰਪਨੀ ਨੇ ਪੈਟਰੋਲ ਪੰਪ ਅਤੇ ਐੱਲ.ਪੀ.ਜੀ. ਏਜੰਸੀ ‘ਤੇ ਤਾਇਨਾਤ ਆਪਣੇ ਕਰਮਚਾਰੀਆਂ ਲਈ ਅਜਿਹੀ ਵਰਦੀ ਬਣਾਉਣ ਦੀ ਯੋਜਨਾ ਬਣਾਈ ਹੈ। ਇਸ ਤਰ੍ਹਾਂ ਦੀ ਜੈਕੇਟ ਬਣਾਉਣ ‘ਚ 15 ਬੋਤਲਾਂ ਦਾ ਇਸਤੇਮਾਲ ਹੁੰਦਾ ਹੈ। ਉੱਥੇ ਹੀ ਇਕ ਪੂਰੀ ਯੂਨੀਫਾਰਮ ਬਣਾਉਣ ‘ਚ ਔਸਤਨ 28 ਬੋਤਲਾਂ ਦਾ ਇਸਤੇਮਾਲ ਹੁੰਦਾ ਹੈ। ਇਸ ਜੈਕੇਟ ਲਈ ਕੱਪੜਾ ਤਾਮਿਲਨਾਡੂ ਦੇ ਕਰੂਰ ਦੀ ਕੰਪਨੀ ਸ਼੍ਰੀ ਰੇਂਗ ਪਾਲੀਮਰਸ ਨੇ ਬਣਾਇਆ ਹੈ।

Comment here