ਅਜਬ ਗਜਬਸਿਆਸਤਖਬਰਾਂਚਲੰਤ ਮਾਮਲੇ

ਮੁੱਖ ਮੰਤਰੀ ਨਾਲ ਬੈਠਕ ਵੇਲੇ ਖਾਣੇ ਦੀਆਂ ਪਲੇਟਾਂ ਝਪਟਣ ਵਾਲੇ ਪ੍ਰਿੰਸੀਪਲ ਤਲਬ

ਚੰਡੀਗੜ-ਪੰਜਾਬ ਦੇ ਸੀਐਮ ਭਗਵੰਤ ਮਾਨ ਨੇ 10 ਮਈ ਨੂੰ ਲੁਧਿਆਣਾ ਦੇ ਇਕ ਰਿਜ਼ਾਰਟ ‘ਚ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ ਦੀ ਇਕ ਬੈਠਕ ਬੁਲਾਈ ਸੀ। ਸੀਐਮ ਨੇ ਸਕੂਲੀ ਸਿੱਖਿਆ ਦਾ ਪੱਧਰ ਸੁਧਾਰਨ ਦੇ ਸਬੰਧ ‘ਚ ਮੀਟਿੰਗ ਕੀਤੀ ਸੀ। ਪਰ ਜਿਵੇਂ ਹੀ ਬੈਠਕ ਖਤਮ ਹੋਈ, ਅਧਿਆਪਕ ਖਾਣਾ ਖਾਣ ਲਈ ਚਲੇ ਗਈ। ਪਰ ਪਲੇਟਾਂ ਲਈ ਖੋਹ ਖਿੰਝ ਕਰਨ ਲੱਗੇ, ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ। ਇਸ ਤੇ ਸਰਕਾਰ ਸਖਤ ਨਰਾਜ਼ ਹੋਈ ਹੈ, ਸਿੱਖਿਆ ਵਿਭਾਗ ਵੀ ਇਨ੍ਹਾਂ ਤੋਂ ਖਾਸਾ ਨਾਰਾਜ਼ ਲੱਗ ਰਿਹਾ ਹੈ, ਇਨ੍ਹਾਂ ਦੀ ਵਜ੍ਹਾ ਕਾਰਨ ਵਿਭਾਗ ਦਾ ਅਕਸ ਖਰਾਬ ਹੋਇਆ ਹੈ।ਅਤੇ ਸਿੱਖਿਆ ਵਿਭਾਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰੋਗਰਾਮ ਤੋਂ ਬਾਅਦ ਭੋਜਨ ਸਮੇਂ ‘ਝਪਟਮਾਰੀ’ ਕਰਨ ਵਾਲੇ ਮੁੱਖ ਅਧਿਆਪਕਾਂ ਨੂੰ ਤਲਬ ਕਰ ਲਿਆ ਹੈ। ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਲੋਂ ਪੱਤਰ ਜਾਰੀ ਕਰਕੇ ਲੁਧਿਆਣੇ ਵਿਖੇ ਮੁੱਖ ਮੰਤਰੀ ਪੰਜਾਬ ਦੀ ਸਕੂਲ ਮੁਖੀਆਂ ਨਾਲ ਮੀਟਿੰਗ ਸਬੰਧੀ ਕਰਵਾਏ ਸਮਾਗਮ ਦੀ ਸਮਾਪਤੀ ਉਪਰੰਤ ਖਾਣਾ ਖਾਣ ਸਮੇਂ ਅਨੁਸ਼ਾਸਨਹੀਣਤਾ ਕਰਨ ਵਾਲੇ 7 ਸਕੂਲ ਮੁਖੀਆਂ ਖ਼ਿਲਾਫ਼ ਕਾਰਵਾਈ ਦੀ ਤਿਆਰੀ ਹੈ। ਇਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਗੁਰਦਾਸਪੁਰ ਅਤੇ ਫ਼ਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਸਿੱਖਿਆ) ਦਫ਼ਤਰ ਵਿਖੇ 20 ਮਈ ਨੂੰ ਬੁਲਾਇਆ ਗਿਆ ਹੈ।

ਪ੍ਰਿੰਸੀਪਲਾਂ ਦੀ ਇਸ ਹਰਕਤ ਵਾਲੀ ਵਾਇਰਲ ਵੀਡੀਓ ਨੂੰ ਕਾਂਗਰਸ ਦੇ ਮਨੀਸ਼ ਪੰਗੋਤਰਾ ਨੇ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਹੈ ਅਤੇ ਨਾਲ ਉਹਨਾਂ ਦੀ ਅਨੁਸ਼ਾਸਨਹੀਣਤਾ ਬਾਰੇ ਟਿਪਣੀ ਵੀ ਕੀਤੀ ਹੈ-ਵੀਡੀਓ ਦਾ ਲਿੰਕ ਹੇਠਾਂ ਦਿੱਤਾ ਹੈ-

 

Comment here