ਚਾਈਬਾਸਾ-ਇਥੋਂ ਦੇ ਐੱਸ.ਪੀ. ਆਸ਼ੂਤੋਸ਼ ਸ਼ੇਖਰ ਨੇ ਦੱਸਿਆ ਕਿ ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿਚ ਮਾਓਵਾਦੀਆਂ ਵੱਲੋਂ ਲਗਾਏ ਗਏ ਇਕ ਆਈ.ਈ.ਡੀ. ਵਿਚ ਧਮਾਕਾ ਹੋਣ ਨਾਲ 10 ਸਾਲਾ ਬੱਚੇ ਦੀ ਮੌਤ ਹੋ ਗਈ। ਆਸ਼ੂਤੋਸ਼ ਸ਼ੇਖਰ ਨੇ ਦੱਸਿਆ ਕਿ ਆਈ.ਆਈ.ਡੀ. ਧਮਾਕੇ ਵਿਚ ਮਾਰਿਆ ਗਿਆ ਬੱਚਾ ਰੇਂਗਰਾਹਾਤੂ ਦੇ ਬੰਗਲਾਸਾਈ ਟੋਲਾ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਬੱਚਾ ਕੇਂਦੂ ਦੇ ਪੱਤੇ ਤੋੜਣ ਲਈ ਵੀਰਵਾਰ ਸ਼ਾਮ ਨੂੰ ਰੋਲਾਬਰੁਪੀ ਜੇਂਗਾਗੜਾ ਦੇ ਜੰਗਲਾਂ ਵਿਚ ਗਿਆ ਸੀ, ਉਦੋਂ ਉਹ ਮਾਓਵਾਦੀ-ਵਿਰੋਧੀ ਮੁਹਿੰਮ ਵਿਚ ਸ਼ਾਮਲ ਸੁਰੱਖਿਆ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਉਣ ਲਈ ਮਾਓਵਾਦੀਆਂ ਵੱਲੋਂ ਲਗਾਏ ਗਏ ਆਈ.ਈ.ਡੀ. ਦੀ ਲਪੇਟ ਵਿਚ ਆ ਗਿਆ।
ਜ਼ਿਲ੍ਹਾ ਪੁਲਸ ਤੇ ਸੀ.ਆਰ.ਪੀ.ਐੱਫ. ਦੇ ਜਵਾਨ ਮੌਕੇ ‘ਤੇ ਪਹੁੰਚੇ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਮ੍ਰਿਤਕ ਬੱਚੇ ਦੀ ਲਾਸ਼ ਬਰਾਮਦ ਕਰ ਉਸ ਨੂੰ ਪੋਸਟਮਾਰਟਮ ਲਈ ਚਾਈਬਾਸਾ ਦੇ ਸਦਰ ਹਸਪਤਾਲ ਭੇਜਿਆ। ਐੱਸ.ਪੀ. ਨੇ ਦੱਸਿਆ ਕਿ ਇਸ ਘਟਨਾ ਨੂੰ ਮਾਓਵਾਦੀਆਂ ਵੱਲੋਂ ਹਤਾਸ਼ਾ ਵਿਚ ਕੀਤੀ ਗਈ ਕਾਇਰਾਨਾ ਹਰਕਤ ਕਰਾਰ ਦਿੰਦਿਆਂ ਕਿਹਾ ਕਿ ਮਾਓਵਾਦੀ-ਵਿਰੋਧੀ ਮੁਹਿੰਮ ਲਗਾਤਾਰ ਜਾਰੀ ਹੈ। ਝਾਰਖੰਡ ਵਿਚ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤਕ ਮਾਓਵਾਦੀਆਂ ਵੱਲੋਂ ਲਗਾਏ ਗਏ ਆਈ.ਈ.ਡੀ. ਵਿਚ ਧਮਾਕੇ ਨਾਲ ਦੋ ਬਜ਼ੁਰਗ ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੱਛਮੀ ਸਿੰਘਭੂਮ ਦੇ ਕੋਲਹਾਨ ਖੇਤਰ ਵਿਚ ਸਰਗਰਮ ਬਿਸਰਾ ‘ਤੇ ਇਕ ਕਰੋੜ ਰੁਪਏ ਦਾ ਇਨਾਮ ਘੋਸ਼ਿਤ ਹੈ।
ਮਾਓਵਾਦੀਆਂ ਨੇ ਪੱਛਮੀ ਸਿੰਘਭੂਮ ਵਿਚ ਸੁਰੱਖਿਆ ਫੋਰਸਾਂ ਨੂੰ ਨਿਸ਼ਾਨਾ ਬਣਾਉਣ ਲਈ ਕਈ ਆਈ.ਈ.ਡੀ. ਲਗਾਏ ਹਨ, ਕਿਉਂਕਿ ਜ਼ਿਲ੍ਹਾ ਪੁਲਸ ਨੇ ਇਲਾਕੇ ਵਿਚ ਮਿਸਿਰ ਬਿਸਰਾ ਸਮੇਤ ਹੋਰ ਮਾਓਵਾਦੀ ਆਗੂਆਂ ਦੀ ਮੌਜੂਦਗੀ ਬਾਰੇ ਖ਼ੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਸੀ.ਆਰ.ਪੀ.ਐੱਫ., ਕੋਬਰਾ ਤੇ ਝਾਰਖੰਡ ਜਗੂਆਰ ਦੇ ਨਾਲ ਮਿੱਲ ਕੇ ਜਨਵਰੀ ਵਿਚ ਪਾਬੰਦੀਸ਼ੁਦਾ ਸੰਗਠਨ ਦੇ ਖ਼ਿਲਾਫ਼ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕੀਤੀ ਸੀ।
ਮਾਓਵਾਦੀਆਂ ਵੱਲੋਂ ਲਗਾਏ ਆਈ.ਈ.ਡੀ. ਧਮਾਕੇ ‘ਚ ਬੱਚੇ ਦੀ ਮੌਤ


Comment here