ਕੋਲੰਬੋ-ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਇੱਕ ਅਧਿਕਾਰਤ ਸਮਾਰੋਹ ਵਿੱਚ ਸ਼੍ਰੀਲੰਕਾ ਪੁਲਸ ਲਈ ਸ਼੍ਰੀਲੰਕਾ ਦੇ ਜਨਤਕ ਸੁਰੱਖਿਆ ਮੰਤਰੀ ਤੀਰਨ ਆਇਲਸ ਨੂੰ 125 ਐੱਸ.ਯੂ.ਵੀ. ਸੌਂਪੀਆਂ। ਆਪਣੇ ‘ਗੁਆਂਢੀ ਪ੍ਰਥਮ’ ਨੀਤੀ ਦੇ ਤਹਿਤ ਭਾਰਤ ਨੇ ਪਿਛਲੇ 12 ਮਹੀਨਿਆਂ ਵਿੱਚ ਸ਼੍ਰੀਲੰਕਾ ਨੂੰ ਬਹੁ-ਆਯਾਮੀ ਸਹਾਇਤਾ ਪ੍ਰਦਾਨ ਕੀਤੀ ਹੈ ਤਾਂ ਕਿ ਦੇਸ਼ ਨੂੰ 1948 ਵਿੱਚ ਗ੍ਰੇਟ ਬ੍ਰਿਟੇਨ ਤੋਂ ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਭੈੜੇ ਆਰਥਿਕ ਅਤੇ ਮਨੁੱਖੀ ਸੰਕਟ ਨਾਲ ਨਜਿੱਠਣ ਵਿੱਚ ਮਦਦ ਮਿਲ ਸਕੇ। ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਵੀਰਵਾਰ ਨੂੰ ਇੱਕ ਅਧਿਕਾਰਤ ਸਮਾਰੋਹ ਵਿੱਚ ਸ਼੍ਰੀਲੰਕਾ ਪੁਲਸ ਲਈ ਸ਼੍ਰੀਲੰਕਾ ਦੇ ਜਨਤਕ ਸੁਰੱਖਿਆ ਮੰਤਰੀ ਤੀਰਨ ਆਇਲਸ ਨੂੰ 125 ਐੱਸ.ਯੂ.ਵੀ. ਸੌਂਪੀਆਂ। ਸ਼੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਟਵਿੱਟਰ ’ਤੇ ਕਿਹਾ ਕਿ 375 ਐੱਸ.ਯੂ.ਵੀ. ਦੀ ਇਕ ਹੋਰ ਖੇਪ ਨੂੰ ਮੌਜੂਦਾ ‘ਕ੍ਰੈਡਿਟ ਲਾਈਨ’ ਦੇ ਤਹਿਤ ਕੋਲੰਬੋ ਭੇਜੀ ਜਾਵੇਗੀ। ਇਸ ਨੇ ਟਵੀਟ ਕੀਤਾ, ‘‘ਸ਼੍ਰੀਲੰਕਾ ਨੂੰ ਭਾਰਤ ਦਾ ਸਮਰਥਨ ਜਾਰੀ ਹੈ। ਹਾਈ ਕਮਿਸ਼ਨਰ ਨੇ ਸ਼੍ਰੀਲੰਕਾ ਦੇ ਜਨਤਕ ਸੁਰੱਖਿਆ ਮੰਤਰੀ, ਤੀਰਨ ਆਇਲਸ ਨੂੰ ਰਸਮੀ ਤੌਰ ’ਤੇ ਸ਼੍ਰੀਲੰਕਾ ਪੁਲਸ ਲਈ ਅੱਜ 125 ਮਹਿੰਦਰਾ ਐੱਸ.ਯੂ.ਵੀ. ਸੌਂਪੀਆਂ। ਮੌਜੂਦਾ ਕ੍ਰੈਡਿਟ ਲਾਈਨ ਦੇ ਅਧੀਨ ਕੁੱਲ 500 ਅਤਿ-ਆਧੁਨਿਕ ਵਾਹਨਾਂ ਵਿੱਚੋਂ ਬਾਕੀ ਜਲਦੀ ਹੀ ਭੇਜੇ ਜਾਣਗੇ। ਇਸ ਸਬੰਧ ਵਿਚ ਇਕ ਇਕਰਾਰਨਾਮੇ ’ਤੇ ਇਸ ਸਾਲ ਦੇ ਸ਼ੁਰੂ ਵਿਚ ਹਸਤਾਖਰ ਕੀਤੇ ਗਏ ਸਨ।’’
ਆਇਲਸ ਨੇ ਕਿਹਾ ਕਿ ਸ਼੍ਰੀਲੰਕਾ ਪੁਲਸ ਵਾਹਨਾਂ ਦੀ ਘਾਟ ਕਾਰਨ ਆਵਾਜਾਈ ਦੇ ਗੰਭੀਰ ਸੰਕਟ ਵਿਚੋਂ ਲੰਘ ਰਹੀ ਹੈ, ਕਿਉਂਕਿ ਪਿਛਲੇ ਤਿੰਨ ਸਾਲਾਂ ਤੋਂ ਇਸ ਦੇ ਫਲੀਟ ਵਿਚ ਕੋਈ ਵੀ ਨਵਾਂ ਵਾਹਨ ਨਹੀਂ ਜੁੜਿਆ ਹੈ। ਭਾਰਤ ਨੇ ਸ਼੍ਰੀਲੰਕਾ ਨੂੰ ਭੋਜਨ, ਦਵਾਈਆਂ, ਬਾਲਣ ਅਤੇ ਮਿੱਟੀ ਦੇ ਤੇਲ ਵਰਗੀਆਂ ਜ਼ਰੂਰੀ ਚੀਜ਼ਾਂ ਦੀ ਸਪਲਾਈ ਕਰਕੇ ਭੋਜਨ, ਸਿਹਤ ਅਤੇ ਊਰਜਾ ਸੁਰੱਖਿਆ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਨ ਲਈ ਲਗਭਗ 4 ਅਰਬ ਅਮਰੀਕੀ ਡਾਲਰ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਹੈ।

Comment here