ਸਿਆਸਤਖਬਰਾਂਚਲੰਤ ਮਾਮਲੇ

ਭੰਤਿਆ ਪੁੱਤ ਤੂੰ ਡੋਲੀਂ ਨਾ… -ਮਾਂ ਨੇ ਭਾਵੁਕਤਾ ਨਾਲ ਕਿਹਾ

ਪਿੰਡ ਵਾਸੀਆਂ ਨੇ ਆਪ ਤੋਂ ਬਿਨਾਂ ਹੋਰ ਕਿਸੇ ਦਾ ਨਹੀਂ ਲਗਾਇਆ ਬੂਥ

ਚੀਮਾ ਮੰਡੀ : ਕੱਲ੍ਹ ਪੂਰੇ ਪੰਜਾਬ ਵਿੱਚ ਚੋਣਾਂ ਦੌਰਾਨ ਪਾਰਟੀਆਂ ਵਿੱਚ ਕਾਫੀ ਝੜਪ ਦੇਖਣ ਨੂੰ ਮਿਲੀ। ਉਥੇ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ‘ਆਪ’ ਦੇ ਸੀਐੱਮ ਚਿਹਰੇ ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੌਜ ਵਿਖੇ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਤੋਂ ਬਿਨਾਂ ਹੋਰਨਾਂ ਪਾਰਟੀਆਂ ਦੇ ਪੋਲਿੰਗ ਬੂਥ ਨਾ ਲਗਾ ਕੇ ਭਗਵੰਤ ਮਾਲ ਪ੍ਰਤੀ ਸਨੇਹ ਤੇ ਪਿਆਰ ਜਤਾਇਆ। ਇਸ ਉਪਰ ਭਗਵੰਤ ਮਾਲ ਨੇ ਕਿਹਾ ਕਿ ਮੈਂ ਪਿੰਡ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਦਾ ਉਹ ਸਦਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਗੱਲ ਮੰਨਦਿਆਂ ਇਹ ਉਪਰਾਲਾ ਕੀਤਾ ਜਿਸ ਦਾ ਦੇਣਾ ਉਹ ਉਮਰ ਭਰ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਤੇ ਆਉਣ ਵਾਲੀ 10 ਮਾਰਚ ਨੂੰ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੀ ਬੱਲੇ-ਬੱਲੇ ਹੋਵੇਗੀ ਤੇ ਸਰਕਾਰ ਵੀ ਬਹੁਮਤ ਨਾਲ ਬਣੇਗੀ। ਆਪਣੇ ਜੱਦੀ ਘਰ ਵਿਖੇ ਪੁੱਜੇ ਮਾਨ ਨੂੰ ਜਦੋਂ ਉਸ ਦੀ ਮਾਤਾ ਹਰਪਾਲ ਕੌਰ ਨੇ ਗਲਵੱਕੜੀ ਪਾਈ ਤਾਂ ਦੋਵੇਂ ਭਾਵੁਕ ਹੋ ਗਏ। ਮਾਨ ਦੀ ਮਾਤਾ ਨੇ ਕਿਹਾ ਕਿ ‘ਪੁੱਤਰਾ! ਤੇਰੇ ਤੋਂ ਪੰਜਾਬ ਨੂੰ ਬਹੁਤ ਉਮੀਦਾਂ ਹਨ, ਇਸ ਲਈ ਤੂੰ ਡੋਲੀਂ ਨਾ ਕਿਉਂਕਿ ਤੈਨੂੰ ਮੇਰੇ ਤੋਂ ਬਿਨਾਂ ਲੱਖਾਂ ਮਾਵਾਂ ਦਾ ਹਰ ਰੋਜ਼ ਅਸ਼ੀਰਵਾਦ ਮਿਲਦਾ ਹੈ ਜੋ ਕਿ ਹਰਦਮ ਤੇਰੇ ਨਾਲ ਹੈ।’

Comment here