ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਭਾਰਤ ਨੇ ਅਫਗਾਨਿਸਤਾਨ ਨੂੰ 2500 ਮੀਟ੍ਰਿਕ ਟਨ ਕਣਕ ਦੀ ਹੋਰ ਖੇਪ ਭੇਜੀ

ਨਵੀਂ ਦਿੱਲੀ-ਭਾਰਤ ਨੇ 2500 ਮੀਟ੍ਰਿਕ ਟਨ ਕਣਕ ਦੀ ਇੱਕ ਹੋਰ ਖੇਪ ਅਟਾਰੀ-ਵਾਹਗਾ ਸਰਹੱਦ ਰਾਹੀਂ ਅਫਗਾਨਿਸਤਾਨ ਨੂੰ ਅਸ਼ਾਂਤ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ ਭੇਜੀ ਹੈ। ਇਸ ਸਬੰਧੀ ਕਸਟਮ ਵਿਭਾਗ ਦੇ ਸੰਯੁਕਤ ਕਮਿਸ਼ਨਰ ਬਲਬੀਰ ਮਾਂਗਟ ਨੇ ਦੱਸਿਆ ਕਿ ਹੁਣ ਤੱਕ ਕੁੱਲ 36 ਹਜ਼ਾਰ ਮੀਟ੍ਰਿਕ ਟਨ ਕਣਕ ਅਫਗਾਨਿਸਤਾਨ ਭੇਜੀ ਜਾ ਚੁੱਕੀ ਹੈ। ਭਾਰਤ ਨੇ ਕੁੱਲ 50,000 ਮੀਟਰਕ ਟਨ ਕਣਕ ਭੇਜਣ ਦਾ ਟੀਚਾ ਰੱਖਿਆ ਸੀ, ਜਿਸ ਵਿੱਚੋਂ ਸਿਰਫ਼ 14,000 ਮੀਟਰਕ ਟਨ ਹੀ ਭੇਜੀ ਜਾਣੀ ਬਾਕੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨੇ ਅਫਗਾਨਿਸਤਾਨ ਨੂੰ ਕਣਕ ਦੀ ਇੱਕ ਹੋਰ ਖੇਪ ਭੇਜੀ ਹੈ। ਉੱਥੇ ਦੇ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਸਾਡੀ ਵਚਨਬੱਧਤਾ ਅਟੱਲ ਹੈ। ਭਾਰਤ ਵਿਸ਼ਵ ਖੁਰਾਕ ਪ੍ਰੋਗਰਾਮ ਤਹਿਤ ਅਫਗਾਨਿਸਤਾਨ ਨੂੰ 50,000 ਮੀਟ੍ਰਿਕ ਟਨ ਕਣਕ ਦੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰੇਗਾ। ਇਸ ਤਹਿਤ ਇਹ ਮਦਦ ਭੇਜੀ ਜਾ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਨੇ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਨੂੰ 50,000 ਮੀਟ੍ਰਿਕ ਟਨ ਕਣਕ ਭੇਜੇਗਾ।

Comment here